ਮਾਸਟਰ ਤਾਰਾ ਸਿੰਘ ਨਗਰ ਦੇ ਪਲਾਟ ਨੰਬਰ 456 ਬਾਰੇ ਵਿਜੀਲੈਂਸ ਨੂੰ ਭੇਜੀ ਸ਼ਿਕਾਇਤ

04/09/2021 6:27:11 PM

ਜਲੰਧਰ (ਖੁਰਾਣਾ)–ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਮਾਸਟਰ ਤਾਰਾ ਸਿੰਘ ਨਗਰ ਵਿਚ ਸਥਿਤ ਪਲਾਟ ਨੰਬਰ 456 ਦੀ ਅਲਾਟਮੈਂਟ ਨੂੰ ਲੈ ਕੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਪ੍ਰਸਤਾਵ ਨੰਬਰ 405 ਮਿਤੀ 22-8-2019 ਬਾਰੇ ਪੰਜਾਬ ਵਿਜੀਲੈਂਸ ਦੇ ਚੀਫ ਡਾਇਰੈਕਟਰ ਨੂੰ ਸ਼ਿਕਾਇਤ ਭੇਜੀ ਹੈ, ਜਿਸ ਦੀਆਂ ਕਾਪੀਆਂ ਉਨ੍ਹਾਂ ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਨੂੰ ਵੀ ਭੇਜੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਸਬੰਧੀ ਜਲੰਧਰ ਦੇ ਡੀ. ਸੀ. ਹੋਏ ਸਖ਼ਤ, ਜਾਰੀ ਕੀਤੀਆਂ ਇਹ ਹਦਾਇਤਾਂ

ਇਸ ਸ਼ਿਕਾਇਤ ਵਿਚ ਸਿਮਰਨਜੀਤ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਨਾਜਾਇਜ਼ ਢੰਗ ਨਾਲ ਕਾਬਜ਼ ਵਿਅਕਤੀ ਨੂੰ ਫਾਇਦਾ ਪਹੁੰਚਾਉਣ ਲਈ ਨਾ ਸਿਰਫ ਪ੍ਰਸਤਾਵ ਨੰਬਰ 405 ਨੂੰ ਗਲਤ ਢੰਗ ਨਾਲ ਪਾਸ ਕੀਤਾ ਗਿਆ, ਸਗੋਂ ਇਸ ਮਾਮਲੇ ਵਿਚ ਵੱਡੀ ਡੀਲ ਵੀ ਹੋਈ। ਸ਼ਿਕਾਇਤ ਵਿਚ ਉਨ੍ਹਾਂ ਦੋਸ਼ ਲਾਇਆ ਕਿ ਇਸ ਪਲਾਟ ਦੀ ਮਾਰਕੀਟ ਵੈਲਿਊ 5 ਤੋਂ 6 ਕਰੋੜ ਰੁਪਏ ਦੇ ਵਿਚਕਾਰ ਹੈ ਅਤੇ ਟਰੱਸਟ ਪਹਿਲਾਂ ਹੀ ਇਸ ਦੀ ਅਲਾਟਮੈਂਟ ਨੂੰ ਰੱਦ ਕਰ ਚੁੱਕਾ ਹੈ।
ਦੂਜੀ ਧਿਰ ਸੁਪਰੀਮ ਕੋਰਟ ਤੱਕ ਕੇਸ ਹਾਰ ਚੁੱਕੀ ਹੈ। ਅਜਿਹੇ ਵਿਚ ਟਰੱਸਟ ਨੇ ਪਲਾਟ ਦਾ ਕਬਜ਼ਾ ਖੁਦ ਲੈਣ ਦੀ ਥਾਂ ਦੂਜੀ ਧਿਰ ਨੂੰ ਦੇਣ ਸਬੰਧੀ ਪ੍ਰਸਤਾਵ ਤਿਆਰ ਕੀਤਾ ਹੈ ਪਰ ਇਹ ਪ੍ਰਸਤਾਵ ਕਿਸੇ ਏਜੰਡੇ ਵਿਚ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਇਸ ’ਤੇ ਟਰੱਸਟ ਦੀ ਮੀਟਿੰਗ ਵਿਚ ਚਰਚਾ ਹੀ ਹੋਈ, ਜੋ ਕਿ ਨਿਯਮਾਂ ਦਾ ਸਿੱਧਾ ਉਲੰਘਣ ਹੈ। ਇਸ ਨਾਲ ਟਰੱਸਟ ਨੂੰ ਲਗਭਗ 5-6 ਕਰੋੜ ਰੁਪਏ ਦਾ ਨੁਕਸਾਨ ਸਹਿਣਾ ਪਿਆ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੀ ਸ਼ਿਕਾਰ 7 ਸਾਲਾ ਬੱਚੀ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ, PGI ਚੰਡੀਗੜ੍ਹ ਕੀਤਾ ਗਿਆ ਰੈਫਰ

ਵਿਜੀਲੈਂਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਸਿਮਰਨਜੀਤ ਨੇ ਟਰੱਸਟ ਦੇ ਚੇਅਰਮੈਨ ਦੇ ਪੁੱਤਰ ਕਾਕੂ ਆਹਲੂਵਾਲੀਆ ਦੀ ਭੂਮਿਕਾ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਨਾਜਾਇਜ਼ ਢੰਗ ਨਾਲ ਟਰੱਸਟ ਵਿਚ ਕਮਰਾ ਅਲਾਟ ਕੀਤਾ ਗਿਆ ਹੈ, ਜਿਸ ਕਾਰਣ ਕਾਕੂ ਆਹਲੂਵਾਲੀਆ ਟਰੱਸਟ ਦੇ ਸਰਕਾਰੀ ਕੰਮਾਂ ਵਿਚ ਨਾ ਸਿਰਫ ਦਖਲਅੰਦਾਜ਼ੀ ਕਰਦੇ ਹਨ, ਸਗੋਂ ਸਾਈਟ ’ਤੇ ਵਿਜ਼ਿਟ ਤੱਕ ਕਰਦੇ ਹਨ।
ਸ਼ਿਕਾਇਤ ਵਿਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਟਰੱਸਟ ਦੇ ਚੇਅਰਮੈਨ ਵੱਲੋਂ ਸਰਕਾਰੀ ਵਾਹਨ ਜਿਪਸੀ ਨੂੰ ਨਿੱਜੀ ਵਾਹਨ ਵਜੋਂ ਵਰਤਿਆ ਜਾ ਰਿਹਾ ਹੈ, ਜਦੋਂ ਕਿ ਇਸ ਦੀ ਲਾਗ-ਬੁੱਕ ਇਕ ਅਧਿਕਾਰੀ ਵੱਲੋਂ ਸਾਈਨ ਕੀਤੀ ਜਾਂਦੀ ਹੈ। ਇਸ ਨਾਲ ਵੀ ਟਰੱਸਟ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਿਕਾਇਤ ਵਿਚ ਕਾਕੂ ਆਹਲੂਵਾਲੀਆ ਦੀ ਸਰਕਾਰੀ ਫਾਈਲਾਂ ਤੱਕ ਪਹੁੰਚ ਨੂੰ ਵੀ ਮੁੱਦਾ ਬਣਾਇਆ ਗਿਆ ਹੈ ਅਤੇ ਇਸ ਮਾਮਲੇ ਵਿਚ ਲਾਜਪਤ ਨਗਰ ਦੇ ਪਲਾਟ ਨੰਬਰ 12 ਸਬੰਧੀ ਕੇਸ ਦਾ ਹਵਾਲਾ ਦਿੱਤਾ ਗਿਆ, ਜਿਸ ਵਿਚ ਇਕ ਅਧਿਕਾਰੀ ਦੀ ਨੋਟਿੰਗ ਤੱਕ ਬਦਲੇ ਜਾਣ ਦੇ ਦੋਸ਼ ਤੱਕ ਲੱਗੇ ਹਨ।

ਇਹ ਵੀ ਪੜ੍ਹੋ : ਮਾਹਿਲਪੁਰ ਵਿਖੇ ਨਵੀਂ ਵਿਆਹੀ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਖਿਲਰੀਆਂ ਮਿਲੀਆਂ ਚੂੜੀਆਂ

ਕੋਰੋਨਾ ਕਾਰਨ ਅਤੇ ਇਨਸਾਨੀਅਤ ਨਾਤੇ ਜਾਂਦਾ ਹਾਂ ਟਰੱਸਟ : ਕਾਕੂ
ਸਿਮਰਨਜੀਤ ਦੇ ਦੋਸ਼ਾਂ ਬਾਰੇ ਟਰੱਸਟ ਦੇ ਚੇਅਰਮੈਨ ਨਾਲ ਤਾਂ ਗੱਲ ਨਹੀਂ ਹੋ ਸਕੀ ਪਰ ਉਨ੍ਹਾਂ ਦੇ ਪੁੱਤਰ ਕਾਕੂ ਆਹਲੂਵਾਲੀਆ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਿਥੋਂ ਤੱਕ ਜਿਪਸੀ ਸਬੰਧੀ ਲਾਏ ਗਏ ਦੋਸ਼ਾਂ ਦੀ ਗੱਲ ਹੈ, ਉਸ ਦੀ ਕੋਈ ਲਾਗ-ਬੁੱਕ ਨਹੀਂ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਵੱਲੋਂ ਸਾਈਨ ਕੀਤੀ ਜਾਂਦੀ ਹੈ। ਸਿਰਫ ਇਨੋਵਾ ਦੀ ਲਾਗ-ਬੁੱਕ ਹੈ ਅਤੇ ਜਿਪਸੀ ਦੇ ਤੇਲ ਦਾ ਖਰਚ ਚੇਅਰਮੈਨ ਖੁਦ ਸਹਿਣ ਕਰਦੇ ਹਨ।

ਇਹ ਵੀ ਪੜ੍ਹੋ : ਵਿਆਹ ਦਾ ਲਾਰਾ ਲਾ ਰੋਲਦਾ ਰਿਹਾ ਕੁੜੀ ਦੀ ਪੱਤ, ਡਾਕਟਰ ਕੋਲ ਪੁੱਜੀ ਤਾਂ ਸਾਹਮਣੇ ਆਏ ਸੱਚ ਨੇ ਉਡਾਏ ਪਰਿਵਾਰ ਦੇ ਹੋਸ਼

ਕਾਕੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਉਮਰ 65 ਸਾਲ ਤੋਂ ਜ਼ਿਆਦਾ ਹੈ, ਅਜਿਹੇ ਵਿਚ ਕੋਰੋਨਾ ਕਾਰਨ ਅਤੇ ਇਨਸਾਨੀਅਤ ਨਾਤੇ ਉਹ ਉਨ੍ਹਾਂ ਨਾਲ ਉਨ੍ਹਾਂ ਦਾ ਹੱਥ ਵੰਡਾਉਣ ਟਰੱਸਟ ਦੇ ਦਫਤਰ ਜਾਂਦੇ ਜ਼ਰੂਰ ਹਨ ਪਰ ਉਨ੍ਹਾਂ ਨੂੰ ਉਥੇ ਕੋਈ ਕਮਰਾ ਅਲਾਟ ਨਹੀਂ ਹੈ। ਉਹ ਪਬਲਿਕ ਡੀਲਿੰਗ ਦੇ ਮਾਮਲੇ ਵਿਚ ਆਪਣੇ ਪਿਤਾ ਦੀ ਸਹਾਇਤਾ ਜ਼ਰੂਰ ਕਰਦੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਅਤੇ ਉਨ੍ਹਾਂ ਦੇ ਪਿਤਾ ਵੀ ਲੋਕਾਂ ਨੂੰ ਜ਼ਿਆਦਾ ਨਾ ਮਿਲਣ। ਕਿਸੇ ਸਰਕਾਰੀ ਫਾਈਲ ਜਾਂ ਕਿਸੇ ਸਰਕਾਰੀ ਕੰਮ ਵਿਚ ਉਨ੍ਹਾਂ ਦੀ ਦਖਲਅੰਦਾਜ਼ੀ ਭੋਰਾ ਵੀ ਨਹੀਂ ਹੈ। ਕਾਕੂ ਨੇ ਕਿਹਾ ਕਿ ਇਸ ਦੌਰ ਵਿਚ ਵੀ ਉਨ੍ਹਾਂ ਦੇ ਪਿਤਾ 5-6 ਘੰਟੇ ਰੋਜ਼ਾਨਾ ਟਰੱਸਟ ਦਫਤਰ ਵਿਚ ਬੈਠਦੇ ਹਨ, ਇਸ ਲਈ ਉਨ੍ਹਾਂ ਨੂੰ ਟਰੱਸਟ ਦੇ ਕੰਮਾਂ ਵਿਚ ਦਖਲਅੰਦਾਜ਼ੀ ਕਰਨ ਦੀ ਕੀ ਲੋੜ ਹੈ।

ਇਹ ਵੀ ਪੜ੍ਹੋ : ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

shivani attri

This news is Content Editor shivani attri