ਗਾਡਰ ਨਾਲ ਫਾਹਾ ਲਗਾ ਕੁੜੀ ਨੇ ਕੀਤੀ ਖੁਦਕੁਸ਼ੀ

05/20/2019 3:18:20 PM

ਜਲੰਧਰ (ਸੋਨੂੰ) - ਜਲੰਧਰ ਦੇ ਬਸਤੀ ਬਾਵਾ ਖੇਲ ਵਿਖੇ ਮੱਛੀ ਬਾਜ਼ਾਰ ਨੇੜੇ ਸਥਿਤ ਇਕ ਕੁਆਟਰ 'ਚ ਪ੍ਰਵਾਸੀ ਕੁੜੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਖੁਦਕੁਸ਼ੀ ਕਰਨ ਦੇ ਅਸਲ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਏ.ਐੱਸ.ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਦੇ ਪਿਤਾ ਭਰਤ ਭੂਸ਼ਣ ਕੁਲਫੀ ਦੀ ਰੇਹੜੀ ਲਗਾਉਂਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇਕ ਹਫਤਾ ਪਹਿਲਾਂ ਹੀ ਪਿੰਡ ਤੋਂ ਆਈ ਸੀ। ਅੱਜ ਜਦੋਂ ਉਸ ਦੇ ਘਰ ਦਾ ਕੋਈ ਵੀ ਮੈਂਬਰ ਘਰ ਨਹੀਂ ਸੀ ਤਾਂ ਉਸ ਨੇ ਗਾਡਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

rajwinder kaur

This news is Content Editor rajwinder kaur