ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦੇ ਇਸ ਮਾਲਕ ’ਤੇ ਹੋਇਆ ਫਰਾਡ ਦੇ ਕੇਸ ਦਰਜ

10/19/2021 1:22:17 PM

ਜਲੰਧਰ (ਵਰੁਣ): ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਹੈੱਡ ਕੁਆਰਟਰ ਦੇ ਮਾਲਕ ਪਤੀ-ਪਤਨੀ ਦੇ ਖ਼ਿਲਾਫ਼ ਥਾਣਾ 8 ’ਚ 8 ਲੱਖ 64 ਹਜ਼ਾਰ ਰੁਪਏ ਦਾ ਫਰਾਡ ਕਰਨ ਦਾ ਕੇਸ ਦਰਜ ਹੋਇਆ ਹੈ। ਇਹ ਫਰਾਡ ਕਮਰਸ਼ੀਅਲ ਸਿਲੰਡਰਾਂ ਦੀ ਰਕਮ ਨਾ ਚੁਕਾਉਣ ਅਤੇ ਫ਼ਿਰ ਚੈੱਕ ਬਾਊਂਸ ਕਰਵਾਉਣ ਨੂੰ ਲੈ ਕੇ ਹੋਇਆ। ਹੈੱਡ ਕੁਆਰਟਰ ਰੈਸਟੋਰੈਂਟ ਪਹਿਲਾਂ ਨਿਊ ਜਵਾਹਰ ਨਗਰ ’ਚ ਹੋਇਆ ਕਰਦਾ ਸੀ ਪਰ ਹੁਣ ਉਹ ਕਿਊਰੋ ਮਾਲ ਸ਼ਿਫ਼ਟ ਹੋ ਚੁੱਕਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰੇਮ ਐੱਚ.ਪੀ. ਗੈਸ ਏਜੰਸੀ ਹੋਲਡਰ ਗੌਰਵ ਕਟਾਰੀਆ ਨੇ ਦੱਸਿਆ ਕਿ ਹੈੱਡ ਕੁਆਰਟਰ ਰੈਸਟੋਰੈਂਟ ਦੇ ਮਾਲਕ ਅਮਰਪ੍ਰੀਤ ਸਿੰਘ ਉਰਫ਼ ਰਾਜਨ ਅਤੇ ਉਨ੍ਹਾਂ ਦੀ ਪਤਨੀ ਰਿਤੂ ਸਿੱਧੂ ਦੇ ਨਾਲ ਉਨ੍ਹਾਂ ਦਾ ਕਮਰਸ਼ੀਅਲ ਸਿਲੰਡਰ ਦਾ ਵਪਾਰ ਚੱਲਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਰੈਸਟੋਰੈਂਟ ਸਮੇਤ ਫਰਮ ਹਨ, ਜਿਨ੍ਹਾਂ’ਚ ਮਾਹਰ ਕੈਟਰਿੰਗ ਵੀ ਸ਼ਾਮਲ ਹੈ।

ਉਨ੍ਹਾਂ ਨੇ ਦੱਸਿਆ ਕਿ ਉਹ ਤਿੰਨ ਫਰਮਾਂ ਦੇ ਲਈ ਉਹ ਅਮਰਪ੍ਰੀਤ ਸਿੰਘ ਅਤੇ ਰਿਤੂ ਸਿੱਧੂ ਨੂੰ ਕਮਰਸ਼ੀਅਲ ਸਿਲੰਡਰ ਦਿੰਦੇ ਸਨ ਪਰ ਹੌਲੀ-ਹੌਲੀ ਕਰਕੇ ਉਨ੍ਹਾਂ ਦਾ ਬਕਾਇਆ 8 ਲੱਖ 65 ਹਜ਼ਾਰ 565 ਰੁਪਏ ਖੜ੍ਹਾ ਹੋ ਗਿਆ। ਕਈ ਵਾਰ ਪੈਸੇ ਮੰਗਣ ’ਤੇ ਉਨ੍ਹਾਂ ਨੇ ਪੈਸੇ ਦੇਣ ’ਤੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ। ਗੌਰਵ ਕਟਾਰੀਆ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਪਰ 5 ਜਨਵਰੀ 2020 ਨੂੰ ਉਸੇ ਸ਼ਿਕਾਇਤ ਦੇ ਚੱਲਦੇ ਰਿਤੂ ਸਿਧੂ ਅਤੇ ਅਮਰਪ੍ਰੀਤ ਉਰਫ਼ ਰਾਜਨ ਸਿੰਘ ਨੇ ਉਨ੍ਹਾਂ ਨੂੰ 4 ਲੱਖ 50 ਹਜ਼ਾਰ ਦੇ 2 ਚੈੱਕ ਕੱਟ ਦੇ ਦੇ ਦਿੱਤੇ ਸਨ। ਉਨ੍ਹਾਂ ਨੇ ਇਹ ਵੀ ਸ਼ਰਤ ਰੱਖੀ ਸੀ ਕਿ ਉਨ੍ਹਾਂ ਵਲੋਂ ਕਹੇ ਜਾਣ ’ਤੇ ਵੀ ਇਹ ਚੈੱਕ ਬੈਂਕ ’ਚ ਨਹੀਂ ਲਗਾਏ ਗਏ। 1 ਸਾਲ 4 ਮਹੀਨੇ ਤੱਕ ਸਮਾਂ ਬੀਤ ਜਾਣ ਦੇ ਬਾਅਦ ਜਦੋਂ ਗੌਰਵ ਕਟਾਰੀਆ ਨੇ ਦੋਵੇਂ ਚੈੱਕ ਲਗਾਏ ਤਾਂ ਦੋਵੇ ਹੀ ਚੈੱਕ ਬਾਊਂਸ ਹੋ ਗਏ।

ਉਸ ਦੇ ਬਾਅਦ ਅਮਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਿਤੂ ਸਿੱਧੂ ਨੇ ਪੈਸੇ ਦੇਣ ਤੋਂ ਫ਼ਿਰ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ।ਇਸ ਬਾਰੇ ’ਚ ਪੁਲਸ ਕਮਿਸ਼ਨਰ ਨੂੰ ਫ਼ਿਰ ਸ਼ਿਕਾਇਤ ਕੀਤੀ ਗਈ। ਮਾਮਲੇ ਦੀ ਜਾਂਚ ਦੇ ਬਾਅਦ ਰਿਤੂ ਸਿੱਧਬ ਅਤੇ ਉਨ੍ਹਾਂਦੇ ਪਤੀ ਅਮਰਪ੍ਰੀਤ ਸਿੱਘੂ ਦੇ ਖ਼ਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਹੈ। ਫ਼ਿਲਹਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਤੂ ਸਿੱਧੂ ਇਕ ਵੱਡੇ ਲੀਡਰ ਦੇ ਕਰੀਬੀ ਰਿਸ਼ਤੇਦਾਰ ਵੀ ਹਨ।  

Shyna

This news is Content Editor Shyna