ਸ਼ਹਿਰ ''ਚ ਕੂੜੇ ਨੂੰ ਲੈ ਕੇ ਹਾਲਾਤ ਹੋਏ ਆਊਟ ਆਫ ਕੰਟਰੋਲ

02/13/2020 10:53:49 AM

ਜਲੰਧਰ (ਖੁਰਾਣਾ)— ਮੇਅਰ ਜਗਦੀਸ਼ ਰਾਜਾ ਨੇ ਭਾਵੇਂ ਸੈਨੀਟੇਸ਼ਨ ਵਿਭਾਗ ਦੀ ਸਬ-ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ ਕੌਂਸਲਰ ਬਲਰਾਜ ਠਾਕੁਰ ਨੇ ਇਸ ਪਾਸੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਇਸ ਸਮੇਂ ਸ਼ਹਿਰ 'ਚ ਕੂੜੇ ਨੂੰ ਲੈ ਕੇ ਹਾਲਾਤ ਆਊਟ ਆਫ ਕੰਟਰੋਲ ਬਣੇ ਹੋਏ ਹਨ। ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਬਣੇ ਡੰਪ ਸਾਰਾ ਦਿਨ ਕੂੜੇ ਨਾਲ ਭਰੇ ਰਹਿੰਦੇ ਹਨ। ਕੁਝ ਮਹੀਨੇ ਪਹਿਲਾਂ ਨਿਗਮ ਨੇ ਸੜਕਾਂ ਦੇ ਕਿਨਾਰਿਆਂ 'ਤੇ ਜੋ ਛੋਟੇ ਡਸਟਬਿਨ ਲਾਏ ਸਨ, ਉਹ ਲਗਭਗ ਟੁੱਟ ਚੁੱਕੇ ਹਨ ਅਤੇ ਜੋ 2-4 ਬਚੇ ਹਨ, ਉਨ੍ਹਾਂ 'ਚ ਪਿਆ ਕੂੜਾ ਵੀ ਕਈ-ਕਈ ਹਫਤੇ ਚੁੱਕਿਆ ਨਹੀਂ ਜਾਂਦਾ। ਨਿਗਮ ਨੇ ਕੂੜਾ ਸਾੜਨ ਵਾਲਿਆਂ ਦੇ ਚਲਾਨ ਕੱਟਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਪਰ ਉਹ ਵੀ ਠੱਪ ਪਿਆ ਹੈ। ਪਲਾਸਟਿਕ 'ਤੇ ਪਾਬੰਦੀ ਨੂੰ ਵੀ ਇਨ੍ਹੀਂ ਦਿਨੀਂ ਲਾਗੂ ਨਹੀਂ ਕੀਤਾ ਜਾ ਰਿਹਾ।

ਦੇਸੀ ਸਵੀਪਿੰਗ ਮਸ਼ੀਨ ਕਾਰਨ ਮੈਨੂਅਲ ਕੰਮ ਹੋ ਰਿਹਾ
ਸਮਾਰਟ ਸਿਟੀ ਦੇ ਪੈਸਿਆਂ ਨਾਲ ਨਿਗਮ ਨੇ ਕੁਝ ਸਮਾਂ ਪਹਿਲਾਂ ਦੇਸੀ ਸਵੀਪਿੰਗ ਮਸ਼ੀਨ ਖਰੀਦੀ ਸੀ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਦੀ ਸਹੀ ਢੰਗ ਨਾਲ ਸਫਾਈ ਨਹੀਂ ਹੋ ਰਹੀ। ਮਿੱਟੀ ਮਾਮੂਲੀ ਗਿੱਲੀ ਹੋਣ 'ਤੇ ਵੀ ਇਹ ਮਸ਼ੀਨ ਬਿਲਕੁਲ ਕੰਮ ਨਹੀਂ ਕਰਦੀ, ਜਿਸ ਕਾਰਣ ਅਕਸਰ ਨਿਗਮ ਨੂੰ ਸੜਕਾਂ ਦੇ ਕਿਨਾਰਿਆਂ 'ਤੇ ਮੈਨੂਅਲ ਕੰਮ ਕਰਵਾਉਣਾ ਪੈ ਰਿਹਾ ਹੈ।

shivani attri

This news is Content Editor shivani attri