ਚੋਰਾਂ ਨੇ 2 ਦੁਕਾਨਾਂ 'ਤੇ ਕੀਤਾ ਹੱਥ ਸਾਫ, ਨਕਦੀ ਲੈ ਕੇ ਹੋਏ ਫਰਾਰ

02/21/2019 11:40:56 AM

ਜਲੰਧਰ (ਮਿਦੁਲ) - ਬੀਤੀ ਰਾਤ ਕਾਲਾ ਸੰਘਿਆ ਰੋਡ 'ਤੇ ਸਥਿਤ ਅਗਰਵਾਲ ਮਿਲਕ ਬਾਰ ਅਤੇ ਗਿਲ ਜਨਰਲ ਸਟੋਰ 'ਚ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਅਣਪਛਾਤੇ ਚੋਰ ਦੋਵੇਂ ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। 

ਘਟਨਾ ਦੀ ਜਾਣਕਾਰੀ ਦਿੰਦਿਆਂ ਮਿਲਕ ਬਾਰ ਅਤੇ ਜਨਰਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਇਸ ਘਟਨਾ ਦੇ ਬਾਰੇ ਅੱਜ ਸਵੇਰੇ ਪਤਾ ਲੱਗਾ ਜਦੋਂ ਉਹ ਦੁਕਾਨ ਖੋਲ੍ਹਣ ਆਏ ਸਨ। ਦੁਕਾਨ ਦੇ ਤਾਲੇ ਟੁੱਟੇ ਦੇਖ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦੱਸਿਆ ਕਿ ਅਗਰਵਾਲ ਮਿਲਕ ਬਾਰ ਤੋਂ 30 ਹਜ਼ਾਰ ਰੁਪਏ ਅਤੇ ਗਿੱਲ ਜਨਰਲ ਸਟੋਰ ਤੋਂ 2000 ਹਜ਼ਾਰ ਰੁਪਏ ਦੀ ਨਕਦੀ ਚੋਰਾਂ ਵਲੋਂ ਚੋਰੀ ਕੀਤੀ ਗਈ ਹੈ।

rajwinder kaur

This news is Content Editor rajwinder kaur