ਪੁਲਸ ਨੇ ਹਥਿਆਰਾਂ ਸਣੇ ਇਕ ਵਿਅਕਤੀ ਨੂੰ ਕੀਤਾ ਕਾਬੂ

01/23/2019 3:49:22 PM

ਜਲੰਧਰ (ਸੁਨੀਲ ਮਹਾਜਨ)—ਜਲੰਧਰ ਦੀ ਦੇਹਾਤ ਪੁਲਸ ਨੇ 4 ਪਿਸਤੌਲ 8 ਜ਼ਿੰਦਾ ਕਾਰਤੂਸ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਸੀ.ਆਈ.ਓ.-2 ਦਿਹਾਤੀ ਦੀ ਪੁਲਸ ਨੇ ਬੀਤੇ ਦਿਨੀਂ 5 ਵਿਅਕਤੀਆਂ ਨੂੰ 9 ਪਿਸਤੌਲ ਅਤੇ 73 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਸੀ। ਉਸ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਇਸਰਾਰ, ਅਹਿਮਦ ਨਾਮਕ ਵਿਅਕਤੀ ਤੋਂ ਅਸਲਾ ਮੰਗਵਾਉਂਦੇ ਅਤੇ ਉਹ ਕੰਗਨੀਵਾਲ ਖੇਤਰ ਥਾਣਾ ਖੇਤਰ 'ਚ ਸਪਲਾਈ ਦੇਣ ਜਾ ਰਿਹਾ ਸੀ। ਇਸ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ-2 ਦੀ ਟੀਮ ਨੇ ਨਾਕੇਬੰਦੀ ਕਰਕੇ ਕੰਗਨੀਵਾਲ ਪੁਲਸ ਦੇ ਕੋਲ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ। ਜਿਸ ਦੇ ਹੱਥ 'ਚ ਇਕ ਬੋਰਾ ਫੜਿਆ ਹੋਇਆ ਸੀ। ਤਲਾਸ਼ੀ ਲੈਣ 'ਤੇ ਬੋਰੇ 'ਚੋਂ ਦੋ ਪਿਸਤੌਲ 315 ਬੋਰ ਅਤੇ 2 ਪਿਸਤੌਲ 12 ਬੋਰ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਦੋਸ਼ੀ ਇਸਰਾਰ ਅਹਿਮਦ ਪੁੱਤਰ ਨੇ ਅਲੀ ਨਿਵਾਸੀ ਉਮਰੀ ਥਾਣਾ ਕੋਤਵਾਲੀ ਦੇਹਾਤ ਜ਼ਿਲਾ ਬਿਜਨੌਰ ਉੱਤਰ ਪ੍ਰਦੇਸ਼ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੋਸ਼ੀ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna