ਜਲੰਧਰ ਦੇ ਨਿਊ ਕਰਤਾਰ ਨਗਰ ''ਚ 9ਵੀਂ ਜਮਾਤ ਦੀ ਕੁੜੀ ਵਲੋਂ ਖੁਦਕੁਸ਼ੀ

11/18/2020 9:21:44 PM

ਜਲੰਧਰ,(ਸੋਨੂੰ) : ਸ਼ਹਿਰ ਦੇ ਨਿਊ ਕਰਤਾਰ ਨਗਰ 'ਚ ਅੱਜ ਇਕ ਵਿਦਿਆਰਥਣ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਨਿਊ ਕਰਤਾਰ ਨਗਰ 'ਚ 9ਵੀਂ ਜਮਾਤ 'ਚ ਪੜ੍ਹਨ ਵਾਲੀ ਸੋਨਮ ਨਾਮ ਦੀ ਵਿਦਿਆਰਥਣ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਕੁੜੀ ਦੀ ਮਾਂ ਜਦੋਂ ਘਰ ਪਹੁੰਚੀ ਤਾਂ ਆਪਣੀ ਧੀ ਦੀ ਲਾਸ਼ ਨੂੰ ਪੱਖੇ ਨਾਲ ਲਟਕਦੀ ਦੇਖ ਉਸ ਦੇ ਹੋਸ਼ ਉਡ ਗਏ ਅਤੇ ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਾ। ਜਿਨ੍ਹਾਂ ਵਲੋਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਹਾਲਾਂਕਿ ਅਜੇ ਕੁੜੀ ਵਲੋਂ ਖੁਦਕੁਸ਼ੀ ਕਰਨ ਦੇ ਕਾਰਣਾਂ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।

Deepak Kumar

This news is Content Editor Deepak Kumar