ਸਮਾਰਟ ਸਿਟੀ ਸਟੱਡੀ ਟੂਰ ''ਤੇ ਅੱਜ ਦੱਖਣ ਕੋਰੀਆ ਜਾਣਗੇ 3 ਅਫਸਰ

09/15/2018 1:25:30 PM

ਜਲੰਧਰ (ਖੁਰਾਣਾ)— ਸਮਾਰਟ ਸਿਟੀ ਪ੍ਰਾਜੈਕਟ ਦੇ ਨਾਂ 'ਤੇ ਚਾਹੇ ਪੰਜਾਬ ਦੇ ਕਿਸੇ ਸ਼ਹਿਰ 'ਚ ਕੋਈ ਕੰਮ ਸ਼ੁਰੂ ਨਹੀਂ ਹੋਇਆ ਹੈ ਪਰ ਫਿਰ ਵੀ ਇਸ ਪ੍ਰਾਜੈਕਟ ਨਾਲ ਜੁੜੇ ਅਧਿਕਾਰੀ ਫਾਈਲ ਵਰਕ, ਬੈਠਕਾਂ ਅਤੇ ਵਿਦੇਸ਼ੀ ਦੌਰਿਆਂ ਦਾ ਕੰਮ ਬਾਖੂਬੀ ਨਾਲ ਨਿਭਾ ਰਹੇ ਹਨ। ਸਮਾਰਟ ਸਿਟੀ ਤਹਿਤ ਆਉਣ ਵਾਲੇ ਪ੍ਰਾਜੈਕਟ ਦੇ ਟਿਪਸ ਲੈਣ ਸੂਬੇ ਦੇ 3 ਵੱਡੇ ਅਫਸਰਾਂ 'ਤੇ ਆਧਾਰਿਤ ਇਕ ਟੀਮ 15 ਸਤੰਬਰ ਨੂੰ ਦੱਖਣ ਕੋਰੀਆ ਰਵਾਨਾ ਹੋ ਰਹੀ Âਹੈ, ਜਿਥੇ 5 ਦਿਨ ਰਹਿ ਕੇ ਇਹ ਟੀਮ ਸਮਾਰਟ ਸਿਟੀ ਬਾਰੇ ਵੱਖ-ਵੱਖ ਅੰਕੜੇ ਜੁਟਾਏਗੀ ਅਤੇ ਉਥੇ ਦੇ ਸ਼ਹਿਰਾਂ ਦਾ ਅਧਿਐਨ ਕਰੇਗੀ। ਇਸ ਟੀਮ 'ਚ ਸਮਾਰਟ ਸਿਟੀ ਪ੍ਰਾਜੈਕਟ ਹੈੱਡ ਵੀ. ਪੀ. ਸਿੰਘ, ਲੁਧਿਆਣਾ ਸਮਾਰਟ ਸਿਟੀ ਦੇ ਸੀ. ਈ. ਓ. ਸੰਯਮ ਅਗਵਾਲ ਅਤੇ ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਵਿਸ਼ੇਸ਼ ਸਾਰੰਗਲ ਸ਼ਾਮਲ ਹਨ।

ਸਵੀਪਿੰਗ ਮਸ਼ੀਨ ਨੂੰ ਸਮਾਰਟ ਸਿਟੀ ਵਿਚ ਪਾਇਆ
ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਜਲੰਧਰ ਸਮਾਰਟ ਸਿਟੀ ਪ੍ਰਾਜੈਕਟ 'ਚੋਂ ਚੌਰਾਹਿਆਂ ਅਤੇ ਪਾਰਕਾਂ ਦੀ ਡਿਵੈਲਪਮੈਂਟ ਅਤੇ ਸੁੰਦਰੀਕਰਨ ਦਾ ਕੰਮ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਦੇ ਸਥਾਨ 'ਤੇ ਸਵੀਪਿੰਗ ਮਸ਼ੀਨ ਪ੍ਰਾਜੈਕਟ ਨੂੰ ਸਮਾਰਟ ਸਿਟੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਦੇ ਤਹਿਤ ਨਿਗਮ ਆਪਣੀ ਸਵੀਪਿੰਗ ਮਸ਼ੀਨ ਖਰੀਦੇਗਾ ਅਤੇ ਸ਼ਹਿਰ ਦੀ ਸਫਾਈ ਕਰਵਾਏਗਾ। ਜਲੰਧਰ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਜੋ ਕੰਟਰੋਲ ਐਂਡ ਕਮਾਂਡ ਸੈਂਟਰ ਬਣਾਇਆ ਜਾ ਰਿਹਾ ਹੈ। ਉਸ ਦੀ ਬਿਲਡਿੰਗ ਬਣਾਉਣ ਲਈ ਟੈਂਡਰ ਅਗਲੇ 1-2 ਦਿਨ 'ਚ ਲਗਾ ਦਿੱਤੇ ਜਾਣ ਦੀ ਸੰਭਾਵਨਾ ਹੈ।