ਪਿੰਡ ਲਿੱਦੜਾਂ ''ਚ ਮਨਾਇਆ ਗਿਆ ਇੰਟਰਨੈਸ਼ਨਲ ਡਰੱਗ ਡੇਅ

06/26/2019 5:44:19 PM

ਜਲੰਧਰ (ਸੋਨੂੰ) — ਪੂਰੀ ਦੁਨੀਆ 'ਚ ਅੱਜ ਇੰਟਰਨੈਸ਼ਨਲ ਡਰੱਗ ਡੇਅ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਰੇਪਿਡ ਫੋਰਸ ਵੱਲੋਂ ਪਿੰਡ ਲਿੱਦੜਾਂ ਦੇ ਲੋਕਾਂ ਨਾਲ ਮਿਲ ਕੇ ਇੰਟਰਨੈਸ਼ਨਲ ਡੇਅ ਮਨਾਇਆ ਗਿਆ। ਇਸ ਦੇ ਨਾਲ ਹੀ ਰੇਪਿੰਡ ਐਕਸ਼ਨ ਫੋਰਸ ਦੇ ਫਰਾਂਸਿਸ ਤਿਰਕੀ ਕਮਾਂਡੇਟ ਵੱਲੋਂ ਪਿੰਡ ਲਿੱਦੜਾਂ ਦੇ ਸਰਪੰਚ ਨੇ ਪਿੰਡ ਦੇ ਲੋਕਾਂ ਨੂੰ ਡਰੱਗ ਬਾਰੇ ਦੱਸਿਆ ਗਿਆ ਕਿ ਇਸ ਤੋਂ ਕਿਵੇਂ ਨਿਜਾਤ ਦਿਵਾਈ ਜਾ ਸਕਦੀ ਹੈ ਅਤੇ ਕਿਸ ਤਰ੍ਹÎਾਂ ਆਪਣੇ ਬੱਚਿਆਂ ਨੂੰ ਡਰੱਗ ਤੋਂ ਦੂਰ ਰੱਖਿਆ ਜਾਵੇ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਤਰਜ਼ 'ਤੇ ਅਜਿਹੇ ਪ੍ਰੋਗਰਾਮ ਰੋਜ਼ ਕਰਵਾਉਣੇ ਚਾਹੀਦੇ ਹਨ ਤਾਂਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਹੋਵੇ।

ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰਾ ਦੇਸ਼ ਨਸ਼ਾ ਮੁਕਤ ਹੋ ਸਕੇ। ਰੇਪਿਡ ਐਕਸ਼ਨ ਫੋਰਸ ਵੱਲੋਂ ਨੈਸ਼ਨਲ ਹਾਈਵੇਅ 'ਤੇ ਇਕ ਨੈਸ਼ਨਲ ਡਰੱਗ ਡੇਅ ਮੌਕੇ ਮਾਰਚ ਕੱਢਿਆ ਗਿਆ, ਜਿਸ 'ਚ ਪਿੰਡ ਲਿੱਦੜਾਂ ਦੇ ਲੋਕਾਂ ਸਮੇਤ ਕਈ ਨੇੜੇ ਦੇ ਪਿੰਡਾਂ ਦੇ ਲੋਕ ਮੌਜੂਦ ਸਨ।

shivani attri

This news is Content Editor shivani attri