''ਜਗ ਬਾਣੀ'' ਦੀ ਖਬਰ ਦਾ ਅਸਰ, ਨਿਗਮ ਨੇ ਹੁਣ ਲਈ ਇੰਦਰਾ ਕਾਲੋਨੀ ਦੀ ਸਾਰ

01/19/2020 4:55:56 PM

ਜਲੰਧਰ (ਖੁਰਾਣਾ)— ਨਾਰਥ ਵਿਧਾਨ ਸਭਾ ਹਲਕੇ ਦੇ ਵਾਰਡ ਨੰ. 1 ਦੇ ਤਹਿਤ ਆਉਂਦੀ ਇੰਦਰਾ ਕਾਲੋਨੀ ਦੇ ਸੈਂਕੜੇ ਵਾਸੀਆਂ ਦੀ ਪੁਕਾਰ ਬੀਤੇ ਦਿਨਆਖਿਰ ਸੁਣ ਲਈ ਗਈ ਅਤੇ ਨਿਗਮ ਦੀ ਟੀਮ ਨੇ ਉਥੇ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ।
ਜ਼ਿਕਰਯੋਗ ਹੈ ਕਿ ਨਾਰਥ ਹਲਕੇ ਦੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦਾ ਆਪਣਾ ਦਫਤਰ ਇੰਦਰਾ ਕਾਲੋਨੀ ਵਿਚ ਸਥਿਤ ਹੈ ਪਰ ਵਿਧਾਇਕ ਦੇ ਦਫਤਰ ਦੇ ਬਾਹਰ ਡੇਢ ਮਹੀਨੇ ਤੋਂ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਸੀ। ਪੂਰੀ ਕਾਲੋਨੀ ਦੀਆਂ ਸੜਕਾਂ ਤੇ ਗਲੀਆਂ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਸਨ ਅਤੇ ਲੋਕਾਂ ਨੂੰ ਆਪਣੇ ਘਰਾਂ ਤੱਕ ਜਾਣ ਲਈ ਸੀਵਰੇਜ ਵਾਲੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ।

ਇੰਦਰਾ ਕਾਲੋਨੀ ਦੀ ਇਸ ਨਰਕ ਜਿਹੀ ਹਾਲਤ ਬਾਰੇ 'ਜਗ ਬਾਣੀ' ਨੇ ਲਗਾਤਾਰ ਦੋ ਖਬਰਾਂ ਪ੍ਰਕਾਸ਼ਿਤ ਕੀਤੀਆਂ, ਜਿਸ ਤੋਂ ਬਾਅਦ ਨਿਗਮ ਟੀਮਾਂ ਨੂੰ ਮੌਕੇ 'ਤੇ ਭੇਜ ਕੇ ਨਾ ਸਿਰਫ ਸੀਵਰੇਜ ਲਾਈਨਾਂ ਦੀ ਸਫਾਈ ਕਰਵਾਈ ਗਈ ਸਗੋਂ ਗਲੀਆਂ ਨੂੰ ਵੀ ਸਾਫ ਕੀਤਾ ਗਿਆ। ਅਜੇ ਵੀ ਕਾਲੋਨੀ ਦੀਆਂ ਕਈ ਸੜਕਾਂ 'ਤੇ ਗਾਰਾ ਤੇ ਚਿੱਕੜ ਆਦਿ ਜਮ੍ਹਾ ਹੈ ਪਰ ਬੀਤੇ ਦਿਨ ਹੋਈ ਸਫਾਈ ਨਾਲ ਕਾਲੋਨੀ ਵਾਸੀਆਂ ਨੂੰ ਕਾਫੀ ਰਾਹਤ ਮਿਲੀ ਹੈ।

ਨਿਯਮਿਤ ਸਫਾਈ ਕਿਉਂ ਨਹੀਂ ਕਰਵਾਉਂਦਾ ਨਿਗਮ
ਕਾਲੋਨੀ ਵਾਸੀਆਂ ਨੇ ਕਿਹਾ ਕਿ ਜੇਕਰ ਨਿਗਮ ਇੰਦਰਾ ਕਾਲੋਨੀ ਵਲ ਥੋੜ੍ਹਾ ਜਿਹਾ ਵੀ ਧਿਆਨ ਦੇਵੇ ਤਾਂ ਇਥੋਂ ਦੇ ਹਾਲਾਤ ਸੁਧਰ ਸਕਦੇ ਹਨ ਪਰ ਨਿਗਮ ਕਰਮਚਾਰੀ ਤੇ ਅਧਿਕਾਰੀ ਕਈ-ਕਈ ਮਹੀਨੇ ਇਸ ਵਲ ਮੂੰਹ ਹੀ ਨਹੀਂ ਕਰਦੇ। ਕਾਂਗਰਸੀ ਆਗੂ ਵੀ ਸੱਤਾ ਦੇ ਨਸ਼ੇ ਿਵਚ ਚੂਰ ਹੋ ਕੇ ਕਾਲੋਨੀ ਵਾਸੀਆਂ ਨਾਲ ਕੀਤੇ ਵਾਅਦੇ ਭੁੱਲ ਗਏ ਹਨ।

shivani attri

This news is Content Editor shivani attri