ਵੈਸਟ ਇਲਾਕੇ ਨੂੰ ਲੱਗੀ ਨਜ਼ਰ, ਲਗਾਤਾਰ ਵਧ ਰਹੀਆਂ ਵਾਰਦਾਤਾਂ, ਸਰਕਾਰ ਲਈ ਚਿੰਤਾ ਵਿਸ਼ਾ

12/17/2023 6:25:45 PM

ਜਲੰਧਰ (ਸ਼ੋਰੀ)- ‘ਆਪ’ ਨੂੰ ਭਾਰੀ ਵੋਟਾਂ ਨਾਲ ਜਿੱਤ ਇਸ ਲਈ ਦਿਵਾਈ ਸੀ, ਕਿਉਂਕਿ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਰਾਜ ’ਚ ਪੰਜਾਬ ’ਚ ਕਾਨੂੰਨ ਵਿਵਸਥਾ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕ੍ਰਾਈਮ ’ਤੇ ਪੂਰਾ ਕੰਟਰੋਲ ਹੋਵੇਗਾ ਪਰ ਸਰਕਾਰ ਦੀ ਕਹਿਣੀ ਅਤੇ ਪੱਛਮੀ ਹਲਕੇ ਦੀ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਪੱਛਮੀ ਹਲਕਾ ਥਾਣੇ ਨੰ. 3 ’ਚ ਹੈ, ਜਿਸ ’ਚ ਥਾਣਾ ਭਾਰਗੋ ਕੈਪ, ਥਾਣਾ ਨੰ. 5 ਤੇ ਥਾਣਾ ਬਸਤੀ ਬਾਵਾ ਖੇਲ ਸ਼ਾਮਲ ਹਨ।

ਇੰਨਾ ਹੀ ਨਹੀਂ ਬਸਤੀ ਬਾਵਾ ਖੇਲ ਥਾਣੇ ਦੀ ਪਹਿਲੀ ਮੰਜ਼ਿਲ ’ਚ ਪੱਛਮੀ ਸਰਕਲ ਦੇ ਏ. ਸੀ. ਪੀ. ਰੈਂਕ ਦੇ ਅਧਿਕਾਰੀ ਖ਼ੁਦ ਬੈਠਦੇ ਹਨ ਪਰ ਨਤੀਜਾ ਲੋਕਾਂ ਦੇ ਸਾਹਮਣੇ ਹੈ ਕਿ ਅੱਜ ਵੀ ਚੋਰਾਂ ਨੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ। ਹੁਣ ਬਸਤੀ ਨੌ ’ਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਹੈ। ਬਸਤੀ 9 ਦਾ ਰਹਿਣ ਵਾਲੀ ਰਾਜ ਸ਼ਰਮਾ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਗਈ ਸੀ। ਸ਼ਨੀਵਾਰ ਸਵੇਰੇ ਜਦੋਂ ਉਹ ਵਾਪਸ ਆਇਆ ਤਾਂ ਵੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ ਪਰ ਚੋਰਾਂ ਨੇ ਕਿਹੜਾ ਸਾਮਾਨ ਚੋਰੀ ਕਰ ਲਿਆ ਇਸ ਬਾਰੇ ਉਹ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਦੱਸ ਸਕਦੀ ਹੈ।

ਇਹ ਵੀ ਪੜ੍ਹੋ : ਡੀ. ਜੇ. 'ਤੇ ਪਿਸਤੌਲ ਲਹਿਰਾ ਕੇ ਨੱਚਣ ਵਾਲਾ ਪੁਲਸ ਨੂੰ ਵੇਖ ਕੇ ਭੱਜਿਆ, ਛੱਤ ਤੋਂ ਮਾਰੀ ਛਾਲ, ਟੁੱਟੀ ਲੱਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੁਟੇਰਿਆਂ ਨੇ ਦਿਓਲ ਨਗਰ ਨੇੜੇ ਈ-ਰਿਕਸ਼ਾ ਚਲਾਉਣ ਵਾਲੇ ਮਾਡਲ ਹਾਊਸ ਦੇ ਰਹਿਣ ਵਾਲੇ ਰਾਹੁਲ ਨੂੰ ਧਮਕੀਆਂ ਦੇ ਕੇ ਉਸ ਦਾ ਪਰਸ ਅਤੇ ਮੋਬਾਇਲ ਲੁੱਟ ਲਿਆ ਸੀ। ਇਸ ਦੇ ਨਾਲ ਹੀ ਗੁਲਸ਼ਨ ਕੁਮਾਰ ਵਾਸੀ ਸ਼ਾਸਤਰੀ ਨਗਰ, ਜੋ ਸਪੋਰਟਸ ਫੈਕਟਰੀ ’ਚ ਕੰਮ ਕਰਦਾ ਹੈ, ਜਿਵੇਂ ਹੀ ਉਹ ਦਸਮੇਸ਼ ਨਗਰ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਚਾਂਦੀ ਦਾ ਕੜਾ ਤੇ 400 ਰੁਪਏ ਤੇ ਮੋਬਾਇਲ ਲੁੱਟ ਲਿਆ ਤੇ ਫ਼ਰਾਰ ਹੋ ਗਏ। ਉਸੇ ਦਿਨ ਬਸਤੀ ਗੁਜ਼ਾਂ ਦੇ ਰਹਿਣ ਵਾਲੇ ਵਿਜੇ ਕੁਮਾਰ ਨੂੰ ਵੀਰਵਾਰ ਨੂੰ ਬਸਤੀ ਦਾਨਿਸ਼ਮੰਦਾਂ ਨੇੜੇ ਮੋਟਰ ਸਾਈਕਲ ਸਵਾਰ 3 ਨੌਜਵਾਨਾਂ ਨੇ ਰੋਕ ਕੇ ਉਸ ਦੀ ਜੇਬ ’ਚੋਂ 9 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਲੁੱਟ ਲਿਆ।

ਲੋਕਾਂ ਦੀ ਮੰਗ- ਪਲੀਜ਼! ਪੁਲਸ ਕਮਿਸ਼ਨਰ ਦੇਣ ਵਿਸ਼ੇਸ਼ ਧਿਆਨ
ਮਹਾਨਗਰ ਦਾ ਸਭ ਤੋਂ ਪੁਰਾਣਾ ਇਲਾਕਾ ਵੈਸਟ ਹੈ ਤੇ ਜਿੱਥੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਵੀ ਮੌਜੂਦ ਹਨ। ਅਜਿਹਾ ਨਹੀਂ ਹੈ ਕਿ ਵੈਸਟ ਸਰਕਲ ’ਚ ਥਾਣਾ ਪੱਧਰ ’ਤੇ ਪੀ. ਸੀ. ਆਰ. ਟੀਮਾਂ ਤੇ ਪੁਲਸ ਮੁਲਾਜ਼ਮਾਂ ਦੀ ਕਮੀ ਹੋਵੇ। ਹਾਲ ਹੀ ’ਚ ਥਾਣਾ ਬਸਤੀ ਬਾਵਾ ਖੇਲ ਦੀ ਸਬ-ਪੋਸਟ ਲੈਦਰ ਕੰਪਲੈਕਸ ’ਚ ਬਣਾਈ ਗਈ ਸੀ ਪਰ ਫਿਰ ਵੀ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ। ਕੁਝ ਦਿਨ ਪਹਿਲਾਂ ਰਾਗਨੀ ਨਾਂ ਦੀ ਨੌਜਵਾਨ ਲੜਕੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਪਰ ਪੁਲਸ ਇਸ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਅਤੇ ਕਾਤਲ ਸ਼ਰੇਆਮ ਘੁੰਮ ਰਹੇ ਹਨ।

ਇਹ ਵੀ ਪੜ੍ਹੋ : ਟ੍ਰੈਵਲ ਏਜੰਟ ਦੀ ਗੱਡੀ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ 5 ਦੀ ਜਗ੍ਹਾ ਮੰਗੀ ਢਾਈ ਕਰੋੜ ਦੀ ਫਿਰੌਤੀ

ਦੱਸਿਆ ਜਾ ਰਿਹਾ ਹੈ ਕਿ ਸਵੇਰ ਵੇਲੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਨ ਕਾਰਨ ਕੁਝ ਬਜ਼ੁਰਗਾਂ ਨੇ ਸੈਰ ਕਰਨੀ ਛੱਡ ਦਿੱਤੀ ਹੈ। ਹੁਣ ਲੋਕਾਂ ਦੀ ਮੰਗ ਹੈ ਕਿ ਕਿਰਪਾ ਕਰ ਕੇ ਪੁਲਸ ਕਮਿਸ਼ਨਰ ਸਾਹਿਬ ਪੱਛਮੀ ਖੇਤਰ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ। ਜ਼ਿਕਰਯੋਗ ਹੈ ਕਿ ਲਗਾਤਾਰ ਵੱਧ ਰਹੇ ਕ੍ਰਾਈਮ ਕਾਰਨ ਭਾਜਪਾ ਆਗੂਆਂ ਨੇ ਪ੍ਰਦਰਸ਼ਨ ਵੀ ਕੀਤਾ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਮੌਜੂਦਾ ਸਰਕਾਰ ਫੇਲ ਸਾਬਤ ਹੋ ਰਹੀ ਹੈ।

ਇਹ ਵੀ ਪੜ੍ਹੋ :  ਲੋਕ ਸਭਾ ਦੀਆਂ ਚੋਣਾਂ ਵਿਚ ਵਿਰੋਧੀਆਂ ਦੀ ਕਰਾਂਗੇ ਪੱਕੀ ਛੁੱਟੀ: ਅਰਵਿੰਦ ਕੇਜਰੀਵਾਲ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 

shivani attri

This news is Content Editor shivani attri