ਦੀਵਾਲੀ ਦੀਆਂ ਖ਼ੁਸ਼ੀਆਂ ਵਧਾਓ, ਹਰੇ ਪਟਾਕੇ ਚਲਾ ਕੇ ਵਾਤਾਵਰਣ ਬਚਾਓ

11/11/2023 4:26:21 PM

ਸੁਲਤਾਨਪੁਰ ਲੋਧੀ (ਧੀਰ)-ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਲੋਕ ਧੂਮਧਾਮ ਨਾਲ ਮਨਾਉਂਦੇ ਹਨ, ਖ਼ਾਸ ਤੌਰ ’ਤੇ ਰੰਗੋਲੀ ਬਣਾ ਕੇ, ਘਰਾਂ ’ਚ ਦੀਵਾਲੀ ਪਾਰਟੀਆਂ ਦਾ ਆਯੋਜਨ ਕਰਕੇ ਅਤੇ ਸੁਆਦਲੇ ਪਕਵਾਨਾਂ ਅਤੇ ਮਠਿਆਈਆਂ ਨਾਲ। ਹਾਲਾਂਕਿ, ਬਹੁਤ ਸਾਰੇ ਲੋਕ ਇਸ ਤਿਉਹਾਰ ’ਤੇ ਬਹੁਤ ਸਾਰੇ ਪਟਾਕੇ ਫੂਕਦੇ ਹਨ, ਜਿਸ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ। ਸਾਨੂੰ ਖ਼ੁਸ਼ੀਆਂ ਵਧਾਉਂਦੇ ਹੋਏ ਹਰੇ ਪਟਾਕੇ ਚਲਾਉਣੇ ਚਾਹੀਦਾ ਹਨ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣੋ ਬਚੇਗਾ।

ਦੀਵਾਲੀ ਨੂੰ ਪਟਾਕਿਆਂ ਦੀ ਬਜਾਏ ਦੀਵਿਆਂ ਨਾਲ ਜਗਾਓ : ਡਾ. ਸਵਰਨ ਸਿੰਘ
ਡਾ. ਸਵਰਨ ਸਿੰਘ ਨੇ ਕਿਹਾ ਕਿ ਪਟਾਕੇ ਚਲਾਉਣ ਨਾਲ ਨਾ ਸਿਰਫ਼ ਹਵਾ ’ਚ ਪ੍ਰਦੂਸ਼ਣ ਫ਼ੈਲਦਾ ਹੈ, ਸਗੋਂ ਆਵਾਜ਼ ਪ੍ਰਦੂਸ਼ਣ ਵੀ ਹੁੰਦਾ ਹੈ, ਜਿਸ ਕਾਰਨ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਵਾਰ ਦੀਵਾਲੀ ’ਤੇ ਪਟਾਕਿਆਂ ਨੂੰ ਨਾ ਚਲਾਉਣ ਅਤੇ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣ ਅਤੇ ਆਪਣੀਆਂ ਛੱਤਾਂ ’ਤੇ ਦੀਵੇ ਜਗਾ ਕੇ ਅਤੇ ਪ੍ਰਮਾਤਮਾ ਦੀ ਪੂਜਾ ਕਰ ਕੇ ਇਸ ਤਿਉਹਾਰ ਨੂੰ ਮਨਾਉਣ ਕਿਉਂਕਿ ਇਸ ਨਾਲ ਤੁਹਾਡੀ ਦੀਵਾਲੀ ਦੇ ਜਸ਼ਨਾਂ ’ਚ ਹੋਰ ਵੀ ਖੂਬਸੂਰਤੀ ਆਵੇਗੀ।

ਹ ਵੀ ਪੜ੍ਹੋ: ਜਲੰਧਰ ਵਿਖੇ ਦੀਵਾਲੀ ਦੇ ਮੱਦੇਨਜ਼ਰ ਮੈਡੀਕਲ ਸੁਪਰਡੈਂਟ ਡਾਕਟਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ

ਮਿੱਟੀ ਦੇ ਬੱਲਬਾਂ ਦੇ ਦੀਵਿਆਂ ਨਾਲ ਘਰਾਂ ਨੂੰ ਜਗਾਓ : ਸੁਖਦੇਵ ਸਿੰਘ ਜੱਜ
ਸੁਖਦੇਵ ਸਿੰਘ ਜੱਜ ਨੇ ਕਿਹਾ ਕਿ ਦੀਵਾਲੀ ਸਜਾਵਟ ਤੋਂ ਬਿਨਾਂ ਅਧੂਰੀ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਕੁਦਰਤ ਨੂੰ ਨੁਕਸਾਨ ਪਹੁੰਚਾਏ ਬਿਨਾਂ ਤਿਆਰ ਕਿਵੇਂ ਕਰੀਏ ਤਾਂ ਚਿੰਤਾ ਨਾ ਕਰੋ। ਤੁਹਾਨੂੰ ਬੱਸ ਕੁਝ ਸਮੇਂ ਲਈ ਨਵਾਂ ਸੋਚਣਾ ਹੈ ਅਤੇ ਇਸ ਵਾਰ ਦੀਵਾਲੀ ’ਤੇ, ਫਾਲਤੂ ਪਦਾਰਥਾਂ ਦੀ ਵਰਤੋਂ ਕਰਕੇ ਆਪਣੇ ਘਰਾਂ ਨੂੰ ਸੁੰਦਰਤਾ ਨਾਲ ਸਜਾਓ ਅਤੇ ਆਪਣੇ ਘਰਾਂ ਨੂੰ ਬਲੱਬਾਂ ਦੀ ਬਜਾਏ ਮਿੱਟੀ ਦੇ ਦੀਵਿਆਂ ਨਾਲ ਜਗਾਓ।

ਪਲਾਸਟਿਕ ਦੀ ਵਰਤੋਂ ਘਟਾਓ : ਗਗਨਦੀਪ ਸਿੰਘ
ਗਗਨਦੀਪ ਸਿੰਘ ਨੇ ਕਿਹਾ ਕਿ ਦੀਵਾਲੀ ਅਤੇ ਖ਼ਰੀਦਦਾਰੀ ਇਕੱਠੇ ਚੱਲਦੇ ਹਨ। ਦੀਵਾਲੀ ਬਹੁਤ ਸਾਰੇ ਲੋਕਾਂ ਲਈ ਇਕ ਖਰੀਦਦਾਰੀ ਤਿਉਹਾਰ ਹੈ। ਹਾਲਾਂਕਿ, ਖ਼ਰੀਦਦਾਰੀ ਦਾ ਮਤਲਬ ਬਹੁਤ ਸਾਰੇ ਪਲਾਸਟਿਕ ਦੇ ਬੈਗ ਹਨ, ਇਸ ਲਈ ਆਓ ਇਸ ਦੀਵਾਲੀ ’ਤੇ ਪਲਾਸਟਿਕ ਦੇ ਥੈਲਿਆਂ ਨੂੰ ਨਾਂਹ ਕਰੀਏ ਅਤੇ ਖਰੀਦਦਾਰੀ ਲਈ ਬਾਹਰ ਜਾਂਦੇ ਸਮੇਂ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰੀਏ।

ਪਟਾਕੇ ਚਲਾਉਣ ਨਾਲ ਵਾਤਾਵਰਣ ’ਚ ਵੱਡੀ ਮਾਤਰਾ ’ਚ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ: ਗੁਰਵਿੰਦਰ ਵਿਰਕ
ਗੁਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪਟਾਕਿਆਂ ਦੀ ਰੌਸ਼ਨੀ ਨਾਲ ਅਸੀਂ ਸਾਰੇ ਮਨਮੋਹਕ ਹੋ ਜਾਂਦੇ ਹਾਂ ਅਤੇ ਮਨੋਰੰਜਨ ਕਰਦੇ ਹਾਂ ਪਰ ਦੁੱਖ਼ ਦੀ ਗੱਲ ਇਹ ਹੈ ਕਿ ਉੱਚੀ ਆਵਾਜ਼ ਅਤੇ ਪ੍ਰਦੂਸ਼ਣ ਦੇ ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਵੱਲ ਅਸੀਂ ਕੋਈ ਧਿਆਨ ਨਹੀਂ ਦਿੰਦੇ। ਪਟਾਕੇ ਫੂਕਣ ਨਾਲ ਵਾਤਾਵਰਣ ’ਚ ਵੱਡੀ ਮਾਤਰਾ ’ਚ ਜ਼ਹਿਰੀਲੀਆਂ ਗੈਸਾਂ ਛੱਡੀਆਂ ਜਾਂਦੀਆਂ ਹਨ, ਜੋਕਿ ਵਿਸ਼ਵ ’ਚ ਹਰ ਕਿਸੇ ਲਈ ਸਿਹਤ ਸਬੰਧੀ ਚਿੰਤਾਵਾਂ ’ਚੋਂ ਇਕ ਹੈ। ਉੱਚ ਪੱਧਰੀ ਆਵਾਜ਼ ਕਾਰਨ ਪੰਛੀਆਂ ਅਤੇ ਜਾਨਵਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਵਿਖੇ ਭੁਲੱਥ ਦੇ ਨੌਜਵਾਨ ਦੀ ਦਰਦਨਾਕ ਮੌਤ

ਪਟਾਕਿਆਂ ਦੀ ਵਰਤੋਂ ਨਾਲ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਤੋਂ ਬਚਣਾ ਚਾਹੀਦੈ : ਅਵਤਾਰ ਮੰਗੀ
ਅਵਤਾਰ ਸਿੰਘ ਮੰਗੀ ਨੇ ਕਿਹਾ ਕਿ 65 ਡੈਸੀਬਲ ਤੋਂ ਵੱਧ ਆਵਾਜ਼ ਪੈਦਾ ਕਰਨ ਵਾਲੇ ਪਟਾਕੇ ਚਲਾਉਣ ’ਚ ਕੋਈ ਤਰਕ ਨਹੀਂ ਹੈ। ਭਾਵੇਂ ਪ੍ਰਸ਼ਾਸਨ ਨੇ ਸ਼ੋਰ-ਸ਼ਰਾਬੇ ਵਾਲੇ ਪਟਾਕੇ ਚਲਾਉਣ ’ਤੇ ਪਾਬੰਦੀ ਲਾਈ ਹੋਈ ਹੈ ਪਰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ’ਚ ਦਿਲਚਸਪੀ ਨਹੀਂ ਰੱਖਦੇ।

ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਓ : ਅਮਰਜੀਤ ਖਿੰਡਾ
ਅਮਰਜੀਤ ਸਿੰਘ ਖਿੰਡਾ ਨੇ ਦੱਸਿਆ ਕਿ ਹਰੇ ਪਟਾਕਿਆਂ ਲਈ ਕਿਹਾ ਜਾਂਦਾ ਹੈ ਕਿ ਇਸ ’ਚ ਐਲੂਮੀਨੀਅਮ, ਬੇਰੀਅਮ, ਪੋਟਾਸ਼ੀਅਮ ਨਾਈਟ੍ਰੇਟ ਅਤੇ ਕਾਰਬਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਜੇਕਰ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਵੀ ਇਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਨਾਲ ਹਵਾ ਪ੍ਰਦੂਸ਼ਣ ’ਚ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਪੁਰਾਣੇ ਪਟਾਕਿਆਂ ਦੇ ਮੁਕਾਬਲੇ ਇਹ ਘੱਟ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ, ਵਧ ਤੋਂ ਵਧ ਸ਼ੋਰ ਪ੍ਰਦੂਸ਼ਣ 110 ਤੋਂ 125 ਡੈਸੀਬਲ ਤੱਕ ਹੁੰਦਾ ਹੈ, ਜਦੋਂਕਿ ਪੁਰਾਣੇ ਪਟਾਕਿਆਂ ’ਚ 160 ਡੈਸੀਬਲ ਤੱਕ ਹੁੰਦਾ ਹੈ।

ਫੁੱਲਾਂ, ਚੌਲ, ਦਾਲਾਂ ਤੇ ਆਰਗੈਨਿਕ ਰੰਗਾਂ ਨਾਲ ਘਰ ’ਚ ਰੰਗੋਲੀ ਬਣਾਓ : ਯਸ਼ ਥਿੰਦ
ਯਸ਼ ਥਿੰਦ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ’ਤੇ ਆਪਣੇ ਘਰਾਂ ’ਚ ਰੰਗੋਲੀ ਬਣਾਉਣ ਸਮੇਂ ਕੈਮੀਕਲ ਵਾਲੇ ਰੰਗ ਦੇ ਪਾਊਡਰ ਦੀ ਵਰਤੋਂ ਨਾ ਕਰੋ, ਸਗੋਂ ਇਸ ਤਿਉਹਾਰ ’ਤੇ ਸਭ ਤੋਂ ਵਧੀਆ ਵਿਕਲਪ ਫੁੱਲਾਂ, ਚੌਲਾਂ, ਦਾਲਾਂ ਅਤੇ ਆਰਗੈਨਿਕ ਰੰਗਾਂ ਨਾਲ ਰੰਗੋਲੀ ਬਣਾਉਣਾ ਹੈ। ਜੇਕਰ ਉਹ ਅਜਿਹਾ ਕਰਨਗੇ ਤਾਂ ਉਹ ਕੈਮੀਕਲ ਰੰਗਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚ ਸਕਣਗੇ।

ਵਾਤਾਵਰਣ ਅਨੁਕੂਲ ਤੋਹਫੇ : ਪੰਡਿਤ ਦਿਨੇਸ਼ ਸ਼ਰਮਾ
ਪੰਡਿਤ ਦਿਨੇਸ਼ ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਦੀਵਾਲੀ ’ਤੇ ਇਕ-ਦੂਜੇ ਨੂੰ ਤੋਹਫੇ ਦੇਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਈਕੋ-ਫ੍ਰੈਂਡਲੀ ਦੀਵਾਲੀ ਮਨਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਯਕੀਨੀ ਤੌਰ ’ਤੇ ਬੂਟੇ, ਜੈਵਿਕ ਚਮੜੀ ਦੀ ਦੇਖਭਾਲ ਦੇ ਉਤਪਾਦਾਂ, ਹੱਥਾਂ ਨਾਲ ਬਣੇ ਬੈਗ, ਜੋਕਿ ਵੇਸਟ ਮਟੀਰੀਅਲ ਨੂੰ ਅਪਸਾਈਕਲ ਕਰ ਕੇ ਬਣਾਏ ਜਾਂਦੇ ਹਨ, ਨੂੰ ਤੋਹਫੇ ਦੇਣ ਬਾਰੇ ਸੋਚ ਸਕਦੇ ਹੋ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਵੀਂ ਦਾਣਾ ਮੰਡੀ ਨੇੜੇ ਹੋਇਆ ਧਮਾਕਾ, ਪਿਓ-ਪੁੱਤ ਦੀ ਦਰਦਨਾਕ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

Anuradha

This news is Content Editor Anuradha