ਅੌਰਤ ਨਾਲ ਛੇਡ਼ਛਾਡ਼ ਕਰਨ ਦੇ ਮਾਮਲੇ ’ਚ ਏ. ਐੱਸ. ਆਈ. ਲਾਈਨ ਹਾਜ਼ਰ

12/07/2018 3:21:05 AM

ਸੁਲਤਾਨਪੁਰ ਲੋਧੀ, (ਜ. ਬ.)- ਸ਼ਹਿਰ ’ਚ ਆਯੋਜਿਤ ਅੰਤਰਰਾਸ਼ਟਰੀ ਸਦਭਾਵਨਾ ਕੈਂਪ ਦੌਰਾਨ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਵੱਲੋਂ ਕਥਿਤ ਤੌਰ ’ਤੇ ਸ਼ਰਾਬ ਪੀ ਕੇ ਅੌਰਤ ਨਾਲ ਛੇਡ਼ਛਾਡ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅੌਰਤ ਦੀਆਂ ਚੀਕਾਂ ’ਤੇ ਮੌਕੇ ’ਤੇ ਭੀਡ਼ ਜਮ੍ਹਾ ਹੋ ਗਈ ਤੇ ਕਥਿਤ ਮੁਲਜ਼ਮ ਏ. ਐੱਸ. ਆਈ. ਨੂੰ ਘੇਰ ਲਿਆ। ਭੀਡ਼ ’ਚੋਂ ਹੀ ਕਿਸੇ ਵਿਅਕਤੀ ਨੇ ਆਪਣੇ ਮੋਬਾਇਲ ’ਚ ਮਾਮਲੇ ਦੀ ਵੀਡੀਓ ਬਣਾ ਲਈ ਜੋ ਕਿ ਸੋਸ਼ਲ ਮੀਡੀਆ ’ਤੇ ਵੀ ਖੂਬ ਵਾਇਰਲ ਹੋ ਰਹੀ ਹੈ। 
ਵੀਡੀਓ ’ਚ ਕੈਂਪ ਦਾ ਪ੍ਰਤੀਨਿਧੀ ਕਥਿਤ ਮੁਲਜ਼ਮ  ਏ. ਐੱਸ. ਆਈ. ਨੂੰ ਜਮ ਕੇ ਫਟਕਾਰ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿਸਦੇ ਬਾਅਦ ਕਥਿਤ ਮੁਲਜ਼ਮ ਏ. ਐੱਸ. ਆਈ. ਉਥੋਂ ਫਰਾਰ ਹੋ ਜਾਂਦਾ ਹੈ। 
ਉੱਧਰ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਤੇਜਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਵਾਇਰਲ ਵੀਡੀਓ ਦੇ ਆਧਾਰ ’ਤੇ ਕਥਿਤ ਮੁਲਜ਼ਮ ਏ. ਐੱਸ. ਆਈ. ਠਾਕੁਰ ਸਿੰਘ ਨੂੰ ਲਾਈਨ ਹਾਜ਼ਰ ਕਰ ਲਿਆ ਗਿਆ ਹੈ ਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।