ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ 4.5 ਕਰੋੜ ਦੀ ਇਨਹਾਂਸਮੈਂਟ ਬਕਾਇਆ

11/21/2019 12:18:57 PM

ਜਲੰਧਰ (ਚੋਪੜਾ)–ਸੁਪਰੀਮ ਕੋਰਟ ਵਿਚ 170 ਏਕੜ ਸੂਰਿਆ ਐਨਕਲੇਵ ਸਕੀਮ ਨਾਲ ਸਬੰਧਤ ਕਿਸਾਨਾਂ ਦੇ ਇਨਹਾਂਸਮੈਂਟ ਦੇ ਮਾਮਲੇ ਵਿਚ ਇੰਪਰੂਵਮੈਂਟ ਟਰੱਸਟ ਅਦਾਲਤ ਤੋਂ ਸਮੇਂ ਦੀ ਮੰਗ ਕਰੇਗਾ। ਇਸ ਕੇਸ ਦੇ ਸਬੰਧ ਵਿਚ 25 ਨਵੰਬਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਹੈ। ਟਰੱਸਟ ਨੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਕਿਸਾਨਾਂ ਨੂੰ 7.5 ਕਰੋੜ ਰੁਪਏ ਦੇਣੇ ਸਨ ਪਰ ਪਿਛਲੇ ਹਫਤਿਆਂ ਦੌਰਾਨ ਟਰੱਸਟ ਨੇ ਕਰੀਬ 37 ਕਿਸਾਨਾਂ ਨੂੰ 3 ਕਰੋੜ ਰੁਪਏ ਦੇ ਚੈੱਕ ਦੇ ਦਿੱਤੇ ਸਨ, ਜਿਨ੍ਹਾਂ ਦੀ ਇਨਹਾਂਸਮੈਂਟ ਦੀ ਰਕਮ ਘੱਟ ਸੀ ਪਰ ਅਜੇ ਵੀ 15 ਕਿਸਾਨਾਂ ਦੀ ਇਨਹਾਂਸਮੈਂਟ ਦੇਣੀ ਬਾਕੀ ਹੈ, ਜਿਸ 'ਤੇ ਟਰੱਸਟ ਅਦਾਲਤ ਦੇ ਸਾਹਮਣੇ ਆਪਣਾ ਪੱਖ ਰੱਖੇਗਾ ਕਿ ਉਨ੍ਹਾਂ ਕਾਫੀ ਕਿਸਾਨਾਂ ਨੂੰ ਪੇਮੈਂਟ ਕਰ ਦਿੱਤੀ ਹੈ ਅਤੇ ਜਲਦੀ ਹੀ ਬਾਕੀ ਕਿਸਾਨਾਂ ਨੂੰ ਵੀ 4.5 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ 'ਚ ਕੇਸ ਦੀ ਸੁਣਵਾਈ 1 ਅਕਤੂਬਰ ਨੂੰ ਸੀ, ਜਿਸ ਸਬੰਧ 'ਚ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਅਦਾਲਤ 'ਚ ਪੇਸ਼ ਹੋਈ ਸੀ ਪਰ ਮਾਣਯੋਗ ਕੋਰਟ ਨੇ ਸਖ਼ਤ ਰਵੱਈਆ ਅਪਣਾਉਂਦਿਆਂ 4 ਅਕਤੂਬਰ ਦੀ ਤਰੀਕ ਰੱਖਦੇ ਹੋਏ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਖੁਦ ਕੋਰਟ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਚੇਅਰਮੈਨ ਆਹਲੂਵਾਲੀਆ ਨੇ ਆਪਣੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਕਾਰਣ ਅਦਾਲਤ ਤੋਂ ਕੁਝ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਹੁਣ ਅਗਲੀ ਸੁਣਵਾਈ 25 ਨਵੰਬਰ ਨੂੰ ਮੁਕਰਰ ਕੀਤੀ ਗਈ ਹੈ।

shivani attri

This news is Content Editor shivani attri