ਇੰਪਰੂਵਮੈਂਟ ਟਰੱਸਟ ਦੀ ਬਦਹਾਲੀ ਦਾ ਮਾੜਾ ਪ੍ਰਭਾਵ ਵਿਕਾਸ ਕਾਰਜਾਂ ''ਤੇ ਵੀ ਦਿਸਣ ਲੱਗੇਗਾ

10/19/2019 10:01:23 AM

ਜਲੰਧਰ (ਚੋਪੜਾ)— ਇੰਪਰੂਵਮੈਂਟ ਟਰੱਸਟ ਦੀ ਬਦਹਾਲੀ ਦਾ ਮਾੜਾ ਪ੍ਰਭਾਵ ਵਿਕਾਸ ਕਾਰਜਾਂ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਟਰੱਸਟ ਵੱਲੋਂ ਲਾਏ ਗਏ ਈ-ਟੈਂਡਰਾਂ ਨੂੰ ਭਰਨ ਤੋਂ ਵੀ ਠੇਕੇਦਾਰ ਕਤਰਾਉਣ ਲੱਗੇ ਹਨ। ਟਰੱਸਟ ਨੇ ਸੂਰਿਆ ਐਨਕਲੇਵ ਦੀਆਂ ਸੜਕਾਂ ਦੇ ਸੰਦਰਭ 'ਚ 1.50 ਕਰੋੜ ਰੁਪਏ ਦੇ ਟੈਂਡਰ ਲਾਏ ਹਨ ਪਰ ਟੈਂਡਰ ਭਰਨ 'ਚ ਕਿਸੇ ਠੇਕੇਦਾਰ ਨੇ ਰੁਚੀ ਨਹੀਂ ਦਿਖਾਈ, ਜਿਸ ਕਾਰਨ ਸੜਕਾਂ ਬਾਰੇ ਨਵੇਂ ਈ-ਟੈਂਡਰ ਹੁਣ 23 ਅਕਤੂਬਰ ਤੱਕ ਮੰਗੇ ਗਏ ਹਨ। 23 ਅਕਤੂਬਰ ਤੋਂ ਟੈਂਡਰ ਖੋਲ੍ਹੇ ਜਾਣਗੇ।

ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰ੍ਹਾਂ ਠੇਕੇਦਾਰ ਦੀ ਸੰਤੁਸ਼ਟੀ ਲਈ ਉਨ੍ਹਾਂ ਦੀ ਪੇਮੈਂਟ ਦਾ ਸਮੇਂ 'ਤੇ ਭੁਗਤਾਨ ਹੋ ਜਾਵੇ ਤਾਂ ਕਿ ਠੇਕੇਦਾਰ ਸੜਕ ਦਾ ਨਵਾਂ ਟੈਂਡਰ ਭਰਨ 'ਚ ਰੁਚੀ ਦਿਖਾਉਣ। ਜ਼ਿਕਰਯੋਗ ਹੈ ਕਿ ਸੂਰਿਆ ਐਨਕਲੇਵ ਦੇ 'ਅ' ਬਲਾਕ ਦੀ 60 ਫੁੱਟੀ ਸੜਕ ਲਈ 49.57 ਲੱਖ ਰੁਪਏ ਲਈ ਸੂਰਿਆ ਐਨਕਲੇਵ ਦੇ ਈ. ਡਬਲਿਊ. ਐੱਸ. ਫਲੈਟਾਂ ਅਤੇ ਆਸ-ਪਾਸ ਦੇ ਏਰੀਆ ਦੇ 49090 ਲੱਖ ਰੁਪਏ ਅਤੇ ਸ਼ਮਸ਼ਾਨਘਾਟ ਦੇ ਆਸ-ਪਾਸ ਦੀਆਂ ਸੜਕਾਂ ਦੇ ਨਿਰਮਾਣ ਲਈ 49.78 ਲੱਖ ਰੁਪਏ ਦੇ ਟੈਂਡਰ ਲਾਏ ਸਨ ਪਰ ਠੇਕੇਦਾਰ ਨੂੰ ਡਰ ਹੈ ਕਿ ਕੰਮ ਦੀ ਪੇਮੈਂਟ ਹੋਣ 'ਚ ਅੜਿੱਕਾ ਨਾ ਪੈ ਜਾਵੇ। ਇਸ ਤੋਂ ਇਲਾਵਾ ਟਰੱਸਟ ਲਈ 85 ਹਜ਼ਾਰ ਰੁਪਏ 170 ਏਕੜ ਸਕੀਮ ਵਿਚ 80 ਫੁੱਟੀ ਸੜਕ ਦੇ ਲਈ ਸਟ੍ਰੀਟ ਲਾਈਟਾਂ ਦੇ ਕੰਮ ਲਈ 11.65 ਲੱਖ ਰੁਪਏ ਸੂਰਿਆ ਐਕਸਟੈਂਸ਼ਨ ਲਈ ਬਲਾਕ ਡੀ ਲਈ 68.90 ਲੱਖ ਰੁਪਏ ਦੇ ਟੈਂਡਰ ਖੋਲ੍ਹੇ ਗਏ ਹਨ।

shivani attri

This news is Content Editor shivani attri