ਨਿਗਮ ਕੋਲੋਂ ਨਹੀਂ ਰੁਕ ਰਹੀ ''ਰੰਗਲਾ ਵਿਹੜਾ'' ਦੇ ਬਾਹਰ ''ਨਾਜਾਇਜ਼ ਪਾਰਕਿੰਗ''

12/05/2020 11:15:19 AM

ਜਲੰਧਰ (ਸੋਮਨਾਥ)— ਭਗਵਾਨ ਵਾਲਮੀਕਿ ਚੌਕ ਸਥਿਤ 'ਰੰਗਲਾ ਵਿਹੜਾ' ਪ੍ਰਾਜੈਕਟ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਹ ਜਗ੍ਹਾ ਪਾਰਕਿੰਗ ਨੂੰ ਲੈ ਕੇ ਨਾਜਾਇਜ਼ ਵਸੂਲੀ ਕਾਰਨ ਚਰਚਾ 'ਚ ਆਈ ਹੋਈ ਹੈ। ਪਿਛਲੇ ਮਹੀਨੇ ਨਿਗਮ ਵੱਲੋਂ ਇਸ ਪ੍ਰਾਜੈਕਟ ਨੂੰ ਅੰਦਰਖਾਤੇ ਇਕ ਕੰਪਨੀ ਨੂੰ ਅਲਾਟ ਕਰ ਦਿੱਤਾ ਗਿਆ। ਕੌਂਸਲਰ ਹਾਊਸ ਦੀ ਮੀਟਿੰਗ ਵਿਚ ਇਸ ਮਾਮਲੇ 'ਤੇ ਕਾਫ਼ੀ ਹੰਗਾਮਾ ਹੋਇਆ ਅਤੇ ਦੂਜੇ ਦਿਨ ਨਿਗਮ ਨੇ ਅੰਦਰਖਾਤੇ ਹੀ ਟੈਂਡਰ ਰੱਦ ਕਰਦਿਆਂ ਇਸ ਪ੍ਰਾਜੈਕਟ ਨੂੰ ਤਾਲਾ ਲਾ ਦਿੱਤਾ। ਇਸ ਦੇ ਦੂਜੇ ਹੀ ਦਿਨ ਨਾਜਾਇਜ਼ ਪਾਰਕਿੰਗ ਕਰਵਾਉਣ ਵਾਲਿਆਂ ਨੇ ਨਿਗਮ ਦਾ ਤਾਲਾ ਤੋੜ ਦਿੱਤਾ। ਇਸ ਤੋਂ ਬਾਅਦ ਦੋਬਾਰਾ ਤਾਲਾ ਲਾਇਆ ਗਿਆ। ਕੁਝ ਦਿਨ ਬੀਤਣ ਤੋਂ ਬਾਅਦ ਹੁਣ ਇਕ ਵਾਰ ਫਿਰ ਨਾਜਾਇਜ਼ ਪਾਰਕਿੰਗ ਕਰਵਾਈ ਜਾਣ ਲੱਗੀ ਹੈ।

ਇਹ ਵੀ ਪੜ੍ਹੋ: ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਮੰਤਰੀ ਰੰਧਾਵਾ ਨੇ ਦੱਸਿਆ ਸਿਰਫ਼ ਇਕ ਡਰਾਮਾ

ਇਸ ਸਬੰਧੀ ਜਦੋਂ ਨਗਰ ਨਿਗਮ 'ਚ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ 'ਰੰਗਲਾ ਵਿਹੜਾ' ਪ੍ਰਾਜੈਕਟ ਨੂੰ ਤਾਲਾ ਲਾ ਦਿੱਤਾ ਹੈ ਅਤੇ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਅਤੇ ਥਾਣਾ ਨੰਬਰ 4 ਦੀ ਪੁਲਸ ਨੂੰ ਚਿੱਠੀ ਲਿਖ ਕੇ ਨਾਜਾਇਜ਼ ਪਾਰਕਿੰਗ ਨੂੰ ਰੋਕਣ ਲਈ ਕਿਹਾ ਹੈ।
ਦੂਜੇ ਪਾਸੇ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਪਾਰਕਿੰਗ ਨੂੰ ਰੋਕਣ ਦਾ ਕੰਮ ਨਗਰ ਨਿਗਮ ਦਾ ਹੈ। ਤਹਿਬਾਜ਼ਾਰੀ ਵਿਭਾਗ ਨੂੰ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਫਿਲਹਾਲ ਸਾਨੂੰ ਇਸ ਸਬੰਧੀ ਨਿਗਮ ਵੱਲੋਂ ਕੋਈ ਚਿੱਠੀ ਨਹੀਂ ਮਿਲੀ। ਥਾਣਾ ਨੰਬਰ 4 ਦੇ ਐੱਸ. ਐੱਚ. ਓ. ਨੇ ਗੱਲ ਕਰਨ 'ਤੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਚਿੱਠੀ ਉਨ੍ਹਾਂ ੰਦੇ ਨੋਟਿਸ ਿਵਚ ਹੈ।

ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

ਨਾਜਾਇਜ਼ ਪਾਰਕਿੰਗ ਨੂੰ ਰੋਕਣਾ ਕਿਸ ਦੀ ਜ਼ਿੰਮੇਵਾਰੀ?
'ਰੰਗਲਾ ਵਿਹੜਾ' ਪ੍ਰਾਜੈਕਟ ਨੂੰ ਤਾਲਾ ਲਾ ਕੇ ਡਿਊਟੀ ਪੂਰੀ ਕਰਨ ਵਾਲੇ ਮਹਿਕਮੇ ਦਾ ਕਹਿਣਾ ਹੈ ਕਿ ਅਸੀਂ ਆਪਣੀ ਜਗ੍ਹਾ 'ਤੇ ਤਾਲਾ ਲਾ ਦਿੱਤਾ ਹੈ ਅਤੇ ਹੁਣ ਇਹ ਪਾਰਕਿੰਗ ਮੁੱਖ ਸੜਕ ਅਤੇ 'ਰੰਗਲਾ ਵਿਹੜਾ' ਪ੍ਰਾਜੈਕਟ ਦੇ ਵਿਚਕਾਰਲੀ ਜਗ੍ਹਾ 'ਤੇ ਹੋ ਰਹੀ ਹੈ। ਇਸ 'ਤੇ ਕਾਰਵਾਈ ਕਰਨਾ ਪੁਲਸ ਦਾ ਕੰਮ ਹੈ। ਅਜਿਹੀ ਸਥਿਤੀ ਵਿਚ ਇਸ ਪਾਰਕਿੰਗ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ?

ਕਾਲੀ ਮਾਤਾ ਮੰਦਰ ਦੇ ਸਾਹਮਣੇ ਬਣੀ ਸੜਕ ਦਾ ਇਕ ਹਿੱਸਾ ਕਿਸ ਦੇ ਲਈ
ਬਾਬਾ ਸੋਢਲ ਤੋਂ ਫੋਕਲ ਪੁਆਇੰਟ ਨੂੰ ਜਾਂਦੀ ਸੜਕ 'ਤੇ ਪੈਂਦੇ ਕਾਲੀ ਮਾਤਾ ਮੰਦਰ ਦੇ ਨੇੜੇ-ਤੇੜੇ ਖੜ੍ਹੀਆਂ ਹੋਣ ਵਾਲੀਆਂ ਰੇਹੜੀਆਂ ਵਾਲਿਆਂ ਕੋਲੋਂ ਨਗਰ ਨਿਗਮ ਹਜ਼ਾਰਾਂ ਰੁਪਏ ਰੈਵੇਨਿਊ ਇਕੱਠਾ ਕਰਦੀ ਹੈ ਪਰ ਆਲਮ ਇਹ ਹੈ ਕਿ ਕਾਲੀ ਮਾਤਾ ਮੰਦਰ ਦੇ ਸਾਹਮਣੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਟੂ ਲੇਨ ਸੜਕ ਦਾ ਹਾਲ ਇਹ ਹੈ ਕਿ ਰੇਹੜੀਆਂ ਕਾਰਣ ਲੋਕਾਂ ਨੇ ਸੜਕ ਦੇ ਇਕ ਹਿੱਸੇ ਉੱਤੋਂ ਲੰਘਣਾ ਹੀ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ
ਇਸ ਸੜਕ 'ਤੇ ਮੱਛੀ ਮਾਰਕੀਟ ਹੋਣ ਕਾਰਣ ਸਾਰਾ ਦਿਨ ਬਦਬੂ ਆਉਂਦੀ ਰਹਿੰਦੀ ਹੈ, ਜਿਸ ਕਾਰਣ ਨੇੜੇ-ਤੇੜੇ ਦੇ ਲੋਕਾਂ ਨੂੰ ਇਥੋਂ ਲੰਘਣ ਲੱਗਿਆਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਭਾਰਤੀਆ ਸਰਵਹਿੱਤ ਪ੍ਰੀਸ਼ਦ ਦੇ ਪ੍ਰਧਾਨ ਰਾਜਨ ਸ਼ਾਰਦਾ ਅਤੇ ਰਾਇਲ ਕਲੱਬ ਦੇ ਜਨਰਲ ਸਕੱਤਰ ਸੂਰਜ ਵਿਰਦੀ ਨੇ ਕਿਹਾ ਕਿ ਨਗਰ ਨਿਗਮ ਨੇ ਜੇਕਰ ਇਸ ਜਗ੍ਹਾ ਰੇਹੜੀਆਂ ਅਤੇ ਮੱਛੀ ਬਾਜ਼ਾਰ ਹੀ ਲਵਾਉਣਾ ਹੀ ਸੀ ਤਾਂ ਲੱਖਾਂ ਰੁਪਏ ਖਰਚ ਕਰਕੇ ਸੜਕਾਂ ਬਣਵਾਉਣ ਦੀ ਕੀ ਲੋੜ ਸੀ?
ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, 4 ਜਨਵਰੀ ਤੋਂ ਜਲੰਧਰ ਕੈਂਟ 'ਚ ਭਰਤੀ ਰੈਲੀ ਸ਼ੁਰੂ

shivani attri

This news is Content Editor shivani attri