ਪ੍ਰਸ਼ਾਸਨ ਦੀ ਕਾਰਵਾਈ, ਰੇਲਵੇ ਫਾਟਕ ਨੇੜਿਓਂ ਹਟਵਾਏ ਨਾਜਾਇਜ਼ ਕਬਜ਼ੇ

01/29/2020 5:37:49 PM

ਗੜ੍ਹਸ਼ੰਕਰ (ਸ਼ੋਰੀ)— ਸਥਾਨਕ ਪ੍ਰਸ਼ਾਸਨ ਵੱਲੋਂ ਰੇਲਵੇ ਫਾਟਕ ਦੇ ਕੋਲ ਪਿਛਲੇ ਕਈ ਸਾਲਾਂ ਤੋਂ ਸਥਾਪਤ ਨਾਜ਼ਾਇਜ ਕਬਜ਼ੇ ਅੱਜ ਹਟਵਾ ਦਿੱਤੇ ਗਏ। ਐੱਸ. ਡੀ. ਐੱਮ. ਹਰਬੰਸ ਸਿੰਘ ਦੀ ਅਗਵਾਈ 'ਚ ਚਲਾਏ ਗਏ ਇਸ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਰੇਲਵੇ ਫਾਟਕ ਦੇ ਨਜ਼ਦੀਕ ਇਕ ਖੰਡਰ ਇਮਾਰਤ ਨੂੰ ਵੀ ਹਟਾਇਆ ਗਿਆ ।

ਨਜ਼ਾਇਜ ਕਬਜ਼ਿਆਂ ਨੂੰ ਹਟਵਾਉਣ ਲਈ ਜੇ. ਸੀ. ਬੀ. ਮਸ਼ੀਨ ਨਾਲ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ 'ਤੇ ਥਾਣਾ ਇੰਚਾਰਜ ਬਲਵਿੰਦਰ ਸਿੰਘ ਦੇ ਨਾਲ ਵੱਡੀ ਗਿਣਤੀ 'ਚ ਪੁਲਿਸ ਫੌਰਸ ਵੀ ਹਾਜ਼ਰ ਰਹੀ। ਰੇਲਵੇ ਵਿਭਾਗ ਤੋਂ ਸੈਕਸ਼ਨ ਅਫਸਰ ਜਸਵਿੰਦਰ ਕੁਮਾਰ ਨਾਲ ਪੂਰੀ ਟੀਮ ਇਸ ਮੌਕੇ 'ਤੇ ਹਾਜ਼ਰ ਰਹੀ। ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਦੱਸਿਆ ਕੀ ਇਨ੍ਹਾਂ ਨਾਜ਼ਾਇਜ ਕਬਜ਼ਿਆਂ ਦੇ ਹਟ ਜਾਣ ਨਾਲ ਫਾਟਕ 'ਤੇ ਲੱਗਣ ਵਾਲੇ ਟ੍ਰੈਫਿਕ ਜਾਮ 'ਚ ਵੀ ਕਮੀ ਆਵੇਗੀ। ਉਨ੍ਹਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਨੂੰ ਫਾਟਕ ਚੌੜ੍ਹਾ ਕਰਨ ਲਈ ਵੀ ਲਿਖਿਆ ਗਿਆ ਹੈ ਤਾਂ ਕਿ ਟ੍ਰੈਫਿਕ ਆਸਾਨੀ ਨਾਲ ਚੱਲਦਾ ਰਹੀ।

shivani attri

This news is Content Editor shivani attri