ਆਈ.ਈ.ਟੀ. ਭੱਦਲ ਕਾਲਜ ਦੇ ਸਟਾਫ ਨੇ ਲਾਇਆ ਧਰਨਾ

11/18/2018 1:46:22 AM

ਰੂਪਨਗਰ,   (ਵਿਜੇ)-  ਆਈ. ਈ. ਟੀ. ਭੱਦਲ ਕਾਲਜ ਦੇ ਸਮੂਹ ਸਟਾਫ ਵਲੋਂ ਪਿਛਲੇ 15 ਦਿਨਾਂ ਤੋਂ 3-4 ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਦੇ ਕਾਰਨ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਰੋਸ ਜਤਾਇਆ ਕਿ ਤਨਖਾਹਾਂ ਨਾ ਮਿਲਣ ਦੇ ਕਾਰਨ ਇਸ ਬਾਰ ਜਿੱਥੇ ਉਨ੍ਹਾਂ ਦੇ ਤਿਉਹਾਰ ਵੀ ਫਿੱਕੇ ਰਹੇ ਉਥੇ ਹੀ ਪਰਿਵਾਰਾਂ ਦੇ ਖਰਚੇ ਆਦਿ ਨੂੰ ਲੈ ਕੇ ਭਾਰੀ ਅੌਕਡ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ  ਕਿਹਾ ਕਿ ਉਕਤ ਮਸਲੇ ਬਾਰੇ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਮੈਨੇਜਮੈਂਟ ਨਾਲ ਕਈ ਬਾਰ ਗੱਲਬਾਤ ਵੀ ਹੋਈ ਪਰ ਕੋਈ ਸਿੱਟਾ ਨਹੀ ਨਿਕਲਿਆ। ਜਦੋਂ ਕਿ 21 ਨਵੰਬਰ ਤੋਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਇਸ ਸਮੇਂ  ਜ਼ਿਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਗਈ ਕਿ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਕਾਲਜ ਸਟਾਫ ਦੀਆਂ ਤਨਖਾਹਾਂ ਦਾ ਭੁਗਤਾਨ ਤੁਰੰਤ ਕਰਵਾਇਆ ਜਾਵੇ। ਇਸ ਦੇ ਨਾਲ ਹੀ ਇਨ੍ਹਾਂ  ਚਿਤਾਵਨੀ ਦਿੱਤੀ ਕਿ ਜਦੋ ਤੱਕ ਤਨਖਾਹਾਂ ਨਹੀ ਮਿਲਦੀਆਂ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਇਸ ਸਮੇਂ ਕਾਮਰੇਡ ਜਰਨੈਲ ਸਿੰਘ ਜੈਲੀ, ਹਰਜੀਤ ਸਿੰਘ, ਚਰਨ ਸਿੰਘ, ਸੀਮਾ ਥਾਪਰ, ਰਮਨਪ੍ਰੀਤ ਕੌਰ, ਸਾਵਾਤੀ ਸੈਣੀ, ਸ੍ਰਿਆ ਕੌਸ਼ਲ, ਕਵਿਤਾ ਕੌਂਡਲ, ਲਖਬੀਰ ਕੌਰ, ਸੁਸ਼ੀਲ ਸ਼ਰਮਾ, ਮਨੀਸ਼ ਐਰੀ, ਗੁਰਵਿੰਦਰਪਾਲ ਸਿੰਘ, ਅਨਿੱਲ ਨੰਦਾ ਆਦਿ  ਹਾਜ਼ਰ ਸਨ।