ਸੜਕ ਹਾਦਸੇ ''ਚ ਸਕੂਟਰੀ ਸਵਾਰ ਔਰਤ ਜ਼ਖਮੀ

05/16/2020 10:49:06 AM

ਟਾਂਡਾ ਉੜਮੁੜ (ਮੋਮੀ)— ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਮੂਨਕਾਂ ਨਜ਼ਦੀਕ ਅੱਜ ਸਵੇਰੇ ਇਕ ਸਕੂਟੀ ਸਵਾਰ ਔਰਤ ਸੜਕ ਹਾਦਸਾ ਵਾਪਰਨ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਆਪਣੀ ਪਤਨੀ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਲੁਧਿਆਣਾ ਤੋਂ ਵਾਪਸ ਆਪਣੇ ਘਰ ਦਸੂਹਾ ਜਾ ਰਹੇ ਸਨ। ਇਸ ਮੌਕੇ ਐਕਟਿਵਾ ਗੁਰਬਚਨ ਸਿੰਘ ਦੀ ਪਤਨੀ ਚਲਾ ਰਹੀ ਸੀ।

ਜਦੋਂ ਉਹ ਪਿੰਡ ਮੂਨਕਾਂ ਨੇੜੇ ਨਰਸਰੀ ਦੇ ਕੋਲ ਪਹੁੰਚੇ ਸਕੂਟਰੀ ਬੇਕਾਬੂ ਹੋ ਕੇ ਸੜਕ ਕਿਨਾਰੇ ਸੜਕ 'ਤੇ ਡਿੱਗ ਪਈ, ਜਿਸ ਕਾਰਨ ਐਕਟਿਵਾ ਚਲਾ ਰਹੀ ਔਰਤ ਗੰਭੀਰ ਰੂਪ 'ਚ ਜ਼ਖਮੀਂ ਹੋ ਗਈ। ਇਸ ਹਾਦਸੇ 'ਚ ਔਰਤ ਦਾ ਪਤੀ ਗੁਰਬਚਨ ਸਿੰਘ ਵਾਲ-ਵਾਲ ਬਚ ਗਏ। ਜ਼ਖਮੀ ਔਰਤ ਨੂੰ ਇਕੱਠੇ ਹੋਏ ਰਾਹਗੀਰਾਂ ਵੱਲੋਂ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਗਿਆ।

shivani attri

This news is Content Editor shivani attri