ਹੁਸ਼ਿਆਰਪੁਰ ''ਚ ਵੀ ਸ਼ਰ੍ਹੇਆਮ ਖੁੱਲ੍ਹੇ ਪਏ ਨੇ ਮੌਤ ਦੇ ਖੂਹ

06/13/2019 5:49:24 PM

ਹੁਸ਼ਿਆਰਪੁਰ (ਅਮਰੀਕ)— ਪੰਜਾਬ ਦੇ ਪਿੰਡ ਭਗਵਾਨਪੁਰਾ 'ਚ ਦੋ ਸਾਲ ਦੇ ਮਾਸੂਮ ਫਤਿਹਵੀਰ ਸਿੰਘ ਨੂੰ ਖੁੱਲ੍ਹੇ ਬੋਰਵੈੱਲ 'ਚ ਆਪਣੀ ਜਾਨ ਗੁਆਉਣੀ ਪਈ। ਉਥੇ ਹੀ ਪੰਜਾਬ ਸਰਕਾਰ ਨੇ ਮਾਮਲੇ 'ਤੇ ਧਿਆਨ ਦਿੰਦੇ ਹੋਏ ਪੰਜਾਬ ਦੇ ਸਾਰੇ ਖੁੱਲ੍ਹੇ ਬੋਰਵੈੱਲਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਆਦੇਸ਼ ਮਿਲਣ ਦੇ ਬਾਵਜੂਦ ਅੱਜ ਵੀ ਬਹੁਤ ਸਾਰੇ ਬੋਰਵੈੱਲ ਖੁੱਲ੍ਹੇ ਨਜ਼ਰ ਆ ਰਹੇ ਹਨ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਹੁਸ਼ਿਆਰਪੁਰ 'ਚ ਬੋਰਵੈੱਲ ਖੁੱਲ੍ਹੇ ਪਾਏ ਗਏ। ਹੁਸ਼ਿਆਰਪੁਰ ਦੇ ਸਲਾਖੁਰਦ ਦੇ ਪੰਜਾਬ ਸਰਕਾਰ ਦੇ ਟਿਊਬਵੈੱਲ ਕਾਰਪੋਰੇਸ਼ਨ ਵੱਲੋਂ ਪਿੱਛਲੇ ਦੋ ਸਾਲ ਤੋਂ ਬੰਦ ਕੀਤੇ ਬੋਰ ਨੂੰ ਅੱਜ ਤੱਕ ਬੰਦ ਨਹੀਂ ਕੀਤਾ ਗਿਆ, ਜੋ ਕਿਸੇ ਵੀ ਸਮੇਂ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਦੇ ਬਾਰੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। 


ਉਥੇ ਹੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਨਾਲ ਖੁੱਲ੍ਹੇ ਬੋਰਵੈੱਲ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅਜਿਹੇ ਦੋ ਦਿਨਾਂ ਤੋਂ ਕੁਝ ਮਾਮਲੇ ਉਨ੍ਹਾਂ ਦੇ ਧਿਆਨ 'ਚ ਆ ਰਹੇ ਹਨ ਅਤੇ ਲੋਕ ਉਨ੍ਹਾਂ ਨੂੰ ਫੋਨ 'ਤੇ ਦੱਸ ਰਹੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੇ ਰਿਪੋਰਟ ਮੰਗੀ ਸੀ ਅਤੇ ਸਾਰੇ ਸਰਕਾਰੀ ਅਤੇ ਨਿੱਜੀ ਬੋਰਵੈੱਲ ਬੰਦ ਕੀਤੇ ਜਾ ਰਹੇ ਹਨ, ਜੋ ਖੁੱਲ੍ਹੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਸਲਾਖੁਰਦ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਚੁੱਕਾ ਹੈ ਅਤੇ ਐੱਸ. ਡੀ. ਓ. ਨੇ ਮੌਕੇ 'ਤੇ ਜਾ ਕੇ ਪੂਰੀ ਜਾਣਕਾਰੀ ਮੈਨੂੰ ਉਪਲੱਬਧ ਕਰਵਾਈ ਹੈ ਅਤੇ ਜਲਦੀ ਸ਼ਾਮ ਤੱਕ ਬੋਰਵੈੱਲ ਬੰਦ ਹੋ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਟਿਊਬਵੈੱਲ ਕਾਰਪੋਰੇਸ਼ਨ ਦੇ ਕਰੀਬ 526 ਟਿਊਬਵੈੱਲ ਹਨ ਜੋ 40 ਬੰਦ ਪਏ ਹਨ, ਉਨ੍ਹਾਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ। ਜ਼ਿਲੇ 'ਚ ਸਾਰੀਆਂ ਟੀਮਾਂ ਆਪਣਾ ਤਰਕ ਦੇ ਰਹੀਆਂ ਹਨ। ਇਥੋਂ ਵੀ ਉਨ੍ਹਾਂ ਨੂੰ ਸੂਚਨਾ ਮਿਲ ਰਹੀ ਹੈ, ਤੁਰੰਤ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri