ਹਾਈਵੇਅ ''ਤੇ ਨੋ ਪਾਰਕਿੰਗ ਜ਼ੋਨ ''ਚ ਖੜ੍ਹੇ ਟੈਂਕਰ ਅਤੇ ਟਰਾਲਿਆਂ ਦੇ ਕੱਟੇ ਚਲਾਨ

01/28/2020 11:13:52 AM

ਜਲੰਧਰ (ਵਰੁਣ)— ਸੁੱਚੀ ਪਿੰਡ ਦੇ ਆਲੇ-ਦੁਆਲੇ ਹਾਈਵੇ ਅਤੇ ਸਰਵਿਸ ਲੇਨ 'ਤੇ ਖੜ੍ਹੇ ਟੈਂਕਰ ਅਤੇ ਟਰਾਲਿਆਂ ਦੇ ਟਰੈਫਿਕ ਪੁਲਸ ਨੇ ਚਲਾਨ ਕੱਟੇ। ਇਸ ਤੋਂ ਪਹਿਲਾਂ ਟਰੈਫਿਕ ਪੁਲਸ ਕਈ ਵਾਰ ਮੀਟਿੰਗਾਂ ਕਰਕੇ ਟੈਂਕਰ ਚਾਲਕਾਂ ਨੂੰ ਸਰਵਿਸ ਲੇਨ ਅਤੇ ਹਾਈਵੇ 'ਤੇ ਪਾਰਕਿੰਗ ਕਰਨ ਤੋਂ ਮਨ੍ਹਾ ਕਰ ਚੁੱਕੀ ਹੈ।
ਟਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਨੇ ਦੱਸਿਆ ਕਿ ਉਹ ਹਾਈਵੇ 'ਤੇ ਪੈਟ੍ਰੋਲਿੰਗ ਕਰ ਰਹੇ ਸਨ। ਇਸ ਦੌਰਾਨ ਸੁੱਚੀ ਪਿੰਡ ਦੇ ਆਲੇ-ਦੁਆਲੇ ਟੈਂਕਰ ਅਤੇ ਟਰਾਲੇ ਖੜ੍ਹੇ ਸਨ।

ਉਨ੍ਹਾਂ ਨੇ ਮੌਕੇ 'ਤੇ ਜਾ ਕੇ ਕੁੱਲ 10 ਟੈਂਕਰ ਅਤੇ ਲਗਜ਼ਰੀ ਗੱਡੀਆਂ ਲਿਜਾਣ ਲਈ ਖੜ੍ਹੇ ਟਰਾਲੇ ਦੇ ਚਲਾਨ ਕੱਟੇ। ਇੰਸਪੈਕਟਰ ਰਮੇਸ਼ ਲਾਲ ਨੇ ਕਿਹਾ ਕਿ ਸੜਕ ਕਿਨਾਰੇ ਖੜ੍ਹੇ ਟੈਂਕਰਾਂ ਅਤੇ ਟਰਾਲਿਆਂ ਕਾਰਣ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ। ਪਹਿਲਾਂ ਵੀ ਮੀਟਿੰਗ ਕਰ ਕੇ ਉਨ੍ਹਾਂ ਨੇ ਹਾਈਵੇਅ 'ਤੇ ਇੰਝ ਪਾਰਕਿੰਗ ਨਾ ਕਰਨ ਨੂੰ ਕਿਹਾ ਗਿਆ ਸੀ ਪਰ ਉਹ ਨਹੀਂ ਮੰਨੇ। ਉਨ੍ਹਾਂ ਨੇ ਕਿਹਾ ਕਿ ਦੁਬਾਰਾ ਜੇਕਰ ਉਥੇ ਟੈਂਕਰ ਅਤੇ ਟਰਾਲੇ ਮਿਲੇ ਤਾਂ ਪੁਲਸ ਇੰਪਾਊਂਡ ਕਰੇਗੀ।

shivani attri

This news is Content Editor shivani attri