ਮਹਿਲਾ ਐਸ. ਆਈ. ਵਲੋਂ ਹੈਰੋਇਨ ਸਣੇ ਨਸ਼ਾ ਤਸਕਰ ਕਾਬੂ

02/15/2019 8:04:47 PM

ਲੋਹੀਆਂ ਖਾਸ,(ਮਨਜੀਤ) : ਸਥਾਨਕ ਥਾਣੇ ਦੀ ਪੁਲਸ ਵਲੋਂ ਮਹਿਲਾ ਐੱਸ. ਆਈ. ਅਮਨਦੀਪ ਕੌਰ ਦੀ ਅਗਵਾਈ 'ਚ 10 ਗ੍ਰਾਮ ਹੈਰੋਇਨ ਸਣੇ ਇਕ ਨੌਜਵਾਨ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਥਾਣਾ ਮੁਖੀ ਨੇ ਦੱਸਿਆ ਕਿ ਮੈਡਮ ਅਮਨਦੀਪ ਕੌਰ ਮੱਲੀ ਐੱਸ. ਆਈ. ਵੱਲੋਂ ਪੁਲਸ ਪਾਰਟੀ ਨਾਲ ਇਲਾਕੇ ਦੀ ਗਸ਼ਤ ਕਰਦਿਆਂ ਪਿੰਡ ਸਿੱਧੂਪੁਰ ਦੇ ਰੇਲਵੇ ਫਾਟਕ ਕੋਲੋ ਸ਼ੱਕ ਦੇ ਅਧਾਰ 'ਤੇ ਇਕ ਨੌਜਵਾਨ ਦੀ ਤਲਾਸ਼ੀ ਲਈ ਗਈ। ਜਿਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਮੰਗਾ ਪੁੱਤਰ ਸੁਰਜੀਤ ਸਿੰਘ ਵਾਸੀ ਨਸੀਰਪੁਰ ਵਜੋਂ ਹੋਈ ਹੈ, ਜੋ ਪਿੱਛਲੇ ਸਮੇਂ ਤੋਂ ਇਲਾਕੇ 'ਚ ਨਸ਼ੇ ਦੀ ਤੱਸਕਰੀ ਕਰਦਾ ਆ ਰਿਹਾ ਹੈ, ਜਿਸ ਖਿਲਾਫ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ਼ ਕਰਕੇ ਮੁੱਢਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ।