ਭਾਰੀ ਬਾਰਿਸ਼ ਨਾਲ ਡਿੱਗੀ ਕਮਰੇ ਦੀ ਛੱਤ

08/19/2019 11:21:16 AM

ਜਲੰਧਰ (ਖੁਰਾਣਾ)— ਜਲੰਧਰ 'ਚ ਸੋਮਵਾਰ ਸਵੇਰੇ ਹੋਈ ਭਾਰੀ ਬਾਰਿਸ਼ ਦੇ ਕਾਰਨ ਮੰਡੀ ਰੋਡ ਸਥਿਤ ਦੁਕਾਨਾਂ ਦੇ ਉੱਪਰ ਬਣੀ ਕਮਰੇ ਦੀ ਇਕ ਛੱਤ ਡਿੱਗ ਗਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਇਥੇ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। 

ਦੱਸਿਆ ਜਾ ਰਿਹਾ ਹੈ ਕਿ ਮੰਡੀ ਰੋਡ 'ਤੇ ਸਥਿਤ ਸੀਮੈਂਟ ਅਤੇ ਦੁੱਧ ਦੀ ਡੇਅਰੀ ਦੀ ਦੁਕਾਨ 'ਤੇ ਲੋਕ ਕਿਰਾਏ 'ਤੇ ਰਹਿ ਰਹੇ ਸਨ। ਖਸਤਾਹਾਲ ਹੋਣ ਦੇ ਕਾਰਨ ਅੱਜ ਇਕ ਕਮਰੇ ਦੀ ਛੱਤ ਡਿੱਗ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਉਸ ਸਮੇਂ ਪਰਿਵਾਰ ਦੇ ਲੋਕ ਦੂਜੇ ਕਮਰੇ 'ਚ ਸਨ।

shivani attri

This news is Content Editor shivani attri