ਥਾਰ ਜੀਪ ਤੇ ਐਕਸ. ਯੂ. ਵੀ. ਗੱਡੀ ’ਚ ਹੋਈ ਜ਼ਬਰਦਸਤ ਟੱਕਰ

03/06/2024 2:32:50 PM

ਜਲੰਧਰ (ਮਹੇਸ਼)- ਮੰਗਲਵਾਰ ਰਾਤ ਨੂੰ 66 ਫੁੱਟੀ ਰੋਡ ’ਤੇ ਸੀਵਰੇਜ ਟਰੀਟਮੈਂਟ ਪਲਾਂਟ ਨੇੜੇ ਥਾਰ ਜੀਪ ਅਤੇ ਐਕਸ. ਯੂ. ਵੀ. ਗੱਡੀ ਿਵਚਕਾਰ ਹੋਈ ਜ਼ਬਰਦਸਤ ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਲਗਭਗ ਅੱਧਾ ਘੰਟਾ 66 ਫੁੱਟੀ ਰੋਡ ’ਤੇ ਟ੍ਰੈਫਿਕ ਵੀ ਜਾਮ ਰਿਹਾ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਜਮਸ਼ੇਰ ਦੀ ਜਲੰਧਰ ਹਾਈਟਸ ਪੁਲਸ ਚੌਂਕੀ ਦੇ ਏ. ਐੱਸ. ਆਈ. ਬਚਿੱਤਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਸੜਕ ਦੇ ਵਿਚਕਾਰ ਪਲਟੀ ਐਕਸ. ਯੂ. ਵੀ. ਗੱਡੀ ਅਤੇ ਨੁਕਸਾਨੀ ਜੀਪ ਨੂੰ ਸਾਈਡ ’ਤੇ ਕਰਵਾਇਆ, ਜਿਸ ਤੋਂ ਬਾਅਦ ਲੱਗਿਆ ਹੋਇਆ ਜਾਮ ਖੁੱਲ੍ਹ ਗਿਆ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਏ. ਐੱਸ. ਆਈ. ਬਚਿੱਤਰ ਸਿੰਘ ਨੇ ਕਿਹਾ ਕਿ ਥਾਰ ਜੀਪ ਵਿਚ ਇਕ ਅਤੇ ਐਕਸ. ਯੂ. ਵੀ. ਗੱਡੀ ਿਵਚ 2 ਲੋਕ ਸਵਾਰ ਸਨ। ਤਿੰਨਾਂ ਵਿਚੋਂ ਇਕ ਨੂੰ ਸੱਟ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਿਗਆ ਹੈ। ਪੁਲਸ ਨੇ ਦੋਵਾਂ ਗੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਪਰ ਅਜੇ ਤਕ ਇਸ ਹਾਦਸੇ ਨੂੰ ਲੈ ਕੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਬਚਿੱਤਰ ਿਸੰਘ ਨੇ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ, 2 ਮਾਸੂਮਾਂ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਨਿਸ਼ਾਨਾ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri