ਜ਼ਿਲ੍ਹਾ ਸਿਹਤ ਅਫਸਰ ਨੇ ਲਾਪਰਵਾਹੀ ਵਰਤ ਰਹੀਆਂ ਫ਼ੂਡ ਦੀਆਂ ਦੁਕਾਨਾਂ ''ਤੇ ਕੱਸਿਆ ਸਿਕੰਜਾ

10/20/2020 11:49:10 AM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਜ਼ਿਲ੍ਹਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਦੀ ਟੀਮ ਨੇ ਅੱਜ ਸ਼ਾਮ ਟਾਂਡਾ ਇਲਾਕੇ 'ਚ ਅਚਾਨਕ ਛਾਪੇਮਾਰੀ ਕਰਕੇ ਮਠਿਆਈਆਂ, ਮੱਛੀ, ਮੀਟ ਅਤੇ ਫ਼ੂਡ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਗੁੜ ਤਿਆਰ ਕਰਨ ਵਾਲੇ ਵੇਲਣੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਕਈ ਦੁਕਾਨਾਂ ਦੀ ਚੈਕਿੰਗ ਦੌਰਾਨ ਲਾਪਰਵਾਹੀਆਂ ਸਾਹਮਣੇ ਆਉਣ 'ਤੇ ਦੁਕਾਨਾਂ ਨੂੰ ਸੀਲ ਕਰਦੇ ਹੋਏ ਨੋਟਿਸ ਜਾਰੀ ਕੀਤੇ।|ਇਸ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਪਾਇਆ ਗਿਆ ਹੈ ਕਿ ਕਈ ਦੁਕਾਨਦਾਰ ਫ਼ੂਡ ਲਾਇਸੈਂਸ ਦੇ ਬਿਨ੍ਹਾਂ ਲੋਕਾਂ ਨੂੰ ਖਾਣ-ਪੀਣ ਵਾਲੀਆਂ ਚੀਜਾਂ ਵੇਚ ਰਹੇ ਹਨ। ਇਸ ਦੇ ਨਾਲ ਹੀ ਸਫਾਈ ਅਤੇ ਕਵਾਲਿਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ।


ਉਨ੍ਹਾਂ ਇਕ ਦੁਕਾਨ 'ਤੇ ਫਰਾਈ ਲਈ ਰੱਖੇ ਘਟੀਆਂ ਕੁਆਲਿਟੀ ਦੇ ਤੇਲ ਨੂੰ ਦਿਖਾਉਂਦੇ ਹੋਏ ਕਿਹਾ ਕਿ ਵਾਰ-ਵਾਰ ਤੇਲ ਨੂੰ ਵਰਤੋਂ ਕਰਨ ਤੇ ਇਸ ਨਾਲ ਅਧਰੰਗ, ਕੈਂਸਰ, ਸਾਹ ਦੀਆਂ ਬੀਮਾਰੀਆਂ ਅਤੇ ਟੀ.ਬੀ. ਹੋ ਸਕਦੀ ਹੈ। ਇਸ ਦੇ ਨਾਲ ਹੀ ਦੁਕਾਨਦਾਰ ਕੋਵਿਡ-19 ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਦੀ ਪਾਲਨਾਂ ਨਹੀਂ ਕਰ ਰਹੇ ਸਨ।|ਉਨ੍ਹਾਂ ਦੱਸਿਆ ਕਿ  ਫੂਡ ਸੇਫਟੀ ਅਤੇ ਸਟੈਡਰਡ ਆਫ ਇੰਡੀਆਂ ਤਹਿਤ ਖਾਦ ਪਦਾਰਥਾਂ ਦਾ ਕੰਮ ਕਰਨ ਵਾਲਿਆਂ ਦਾ ਰਜ਼ਿਸਟਿਡ ਹੋਣਾ ਅਤੇ ਉਥੇ ਕੰਮ ਕਰਨ ਵਾਲੇ ਵਿਆਕਤੀਆਂ ਦਾ ਮੈਡੀਕਲ ਫਿਟਨਿਸ ਲੈਣਾ ਵੀ ਜ਼ਰੂਰੀ ਹੈ, ਪਰ ਇਸ ਤਰ੍ਹਾਂ ਦੀ ਕਈ ਦੁਕਾਨਾਂ 'ਤੇ ਉਲੰਘਣਾ ਪਾਈ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੁਕਾਨਾਂ ਅਤੇ ਵੇਲਣੀਆਂ 'ਤੇ ਕਾਰਵਾਈ ਕੀਤੀ ਗਈ ਹੈ ਉਹ ਫੂਡ ਸੇਫਟੀ ਐਕਟ ਤਹਿਤ ਰਜ਼ਿਸਟਰਡ  ਹੋਣ ਤੱਕ ਬੰਦ ਰੱਖੇ ਜਾਣਗੇ।

Aarti dhillon

This news is Content Editor Aarti dhillon