ਫਰਜ਼ੀ ਸਰਟੀਫਿਕੇਟ ਬਣਾਉਣ ਵਾਲੇ ਡਾਕਟਰਾਂ ਖਿਲਾਫ ਹੋਵੇ ਕਾਰਵਾਈ :ਹੈਂਡੀਕੈਪ ਉਮੀਦਵਾਰ

08/25/2019 3:39:28 PM

ਜਲੰਧਰ (ਬਿਊਰੋ) - ਈ.ਟੀ.ਟੀ. ਹੈਂਡੀਕੈਪ ਉਮੀਦਵਾਰਾਂ ਨੇ ਸਿਹਤ ਵਿਭਾਗ ਵਲੋਂ ਵੱਡੀ ਪੱਧਰ 'ਤੇ ਫਰਜ਼ੀ ਹੈਂਡੀਕੈਪ ਸਰਟੀਫਿਕੇਟ ਬਣਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਹੈਂਡੀਕੈਪ ਉਮੀਦਵਾਰਾਂ ਨੇ ਦੱਸਿਆ ਕਿ ਸਾਲ 2018 'ਚ ਸਿਹਤ ਵਿਭਾਗ ਦੇ 4 ਸਿਵਲ ਸਰਜਨ (ਸੰਗਰੂਰ, ਲੁਧਿਆਣਾ, ਕਪੂਰਥਲਾ ਆਦਿ) ਦੇ ਪੀ.ਜੀ.ਆਈ ਚੰਡੀਗੜ੍ਹ ਵਲੋਂ ਬਣਾਏ ਗਏ ਸਰਟੀਫਿਕੇਟ ਮੁਲਾਂਕਣ ਕਰਨ 'ਤੇ ਫਰਜ਼ੀ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਮਿਤੀ 8 ਅਗਸਤ, 2019 ਨੂੰ ਸਟੇਸ਼ਨ ਚੁਣਨ ਲਈ ਨੇਤਰਹੀਣ ਅਤੇ ਗੂੰਗੇ ਬਹਿਰੇ ਕੈਟਾਗਿਰੀ ਤਹਿਤ ਉਮੀਦਵਾਰ ਬੁਲਾਏ ਗਏ ਸਨ, ਜਿਨ੍ਹਾਂ ਨੂੰ ਦੇਖਣ 'ਤੇ ਪਤਾ ਚਲਦਾ ਸੀ ਕਿ ਉਹ ਉਮੀਦਵਾਰ ਕਿਸੇ ਪੱਖੋਂ ਵੀ ਹੈਂਡੀਕੈਪ ਨਹੀਂ ਸਨ। ਇਸੇ ਕਾਰਨ ਸਮੂਹ ਪੀੜਤ ਹੈਂਡੀਕੈਪ ਉਮੀਦਵਾਰਾਂ ਨੇ ਇਕੱਠੇ ਹੋ ਕੇ ਚੁਣੇ ਗਏ ਹੈਂਡੀਕੈਪਾਂ ਦੇ ਸਰਟੀਫਿਕੇਟਾਂ ਦਾ ਪੀ.ਜੀ.ਆਈ. ਚੰਡੀਗੜ੍ਹ ਤੋਂ ਮੁੜ ਮੁਲਾਂਕਣ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਡਾਕਟਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

rajwinder kaur

This news is Content Editor rajwinder kaur