ਗੁਰੂ ਸੰਗਤ ਸੇਵਾ ਸੁਸਾਇਟੀ ਨੇ ਸਰਕਾਰੀ ਸਕੂਲ ਦੀ ਬਦਲੀ ਨੁਹਾਰ

04/06/2018 4:08:44 PM

ਫਗਵਾੜਾ (ਹਰਜੋਤ) : ਪਿੰਡ ਆਠੋਲੀ ਇਕ ਅਜਿਹਾ ਪਿੰਡ ਹੈ, ਜਿਥੋਂ ਦੇ ਲੋਕ ਪਿੰਡ ਦੇ ਸੁਧਾਰ ਲਈ ਖੁਦ ਲਈ ਉਪਰਾਲਾ ਕਰਨ 'ਚ ਯਕੀਨ ਰੱਖਦੇ ਹਨ, ਉਹ ਸਰਕਾਰ ਦੀਆਂ ਗ੍ਰਾਂਟਾਂ ਦੀ ਬਹੁਤੀ ਉਡੀਕ ਨਹੀਂ ਕਰਦੇ, ਜਿਸ ਕਰ ਕੇ ਕਈ ਕੰਮਾਂ 'ਚ ਪਿੰਡ ਦੀ ਨੁਹਾਰ ਬਦਲ ਰਹੀ ਹੈ। ਪਿੰਡ ਦੇ ਪ੍ਰਮੁੱਖ ਵਿਅਕਤੀ ਜਿਨ੍ਹਾਂ 'ਚ ਪੰਚ ਮੁੱਲਖ ਰਾਜ, ਕੋਆਪਰੇਟਿਵ ਸੁਸਾਇਟੀ ਪ੍ਰਧਾਨ ਤੀਰਥ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਬੂਟਾ ਸਿੰਘ ਆਦਿ ਮੈਂਬਰਾਂ ਦੇ ਆਧਾਰਿਤ ਗੁਰੂ ਸੰਗਤ ਸੇਵਾ ਸੁਸਾਇਟੀ ਬਣਾਈ ਹੋਈ ਹੈ। ਜੋ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਕੂਲ 'ਤੇ ਸਾਢੇ 7 ਲੱਖ ਰੁਪਏ ਖ਼ਰਚ ਕਰ ਕੇ ਸਕੂਲ ਦੀ ਇਮਾਰਤ ਦੀ ਰਿਪੇਅਰ ਰੰਗ, ਸੁੰਦਰ ਪਾਰਕ, ਪਾਰਕਿੰਗ ਅਤੇ ਹਰ ਬੱਚੇ ਨੂੰ 2-2 ਵਰਦੀਆਂ ਦਾ ਪ੍ਰਬੰਧ ਕੀਤਾ ਹੈ ਅਤੇ ਸਕੂਲ 'ਚ ਮੈਡੀਕਲ ਰੂਮ, ਸੁੰਦਰ ਕੰਪਿਊਟਰ ਲੈੱਬ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ 'ਚ 40 ਸੋਲਰ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ, ਜਿਸ 'ਤੇ ਕਰੀਬ ਸਾਢੇ 6 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਉਪਰੰਤ ਸ਼ਮਸ਼ਾਨਘਾਟ ਦੀ ਹਾਲਤ ਸੁਧਾਰੀ ਜਾਵੇਗੀ। ਇਲਾਕੇ 'ਚ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਲੋਕ ਕਾਫ਼ੀ ਸ਼ਲਾਘਾ ਕਰ ਰਹੇ ਹਨ।