GST ਮੋਬਾਇਲ ਵਿੰਗ ਨੇ ਆਗਰਾ ਤੋਂ ਆਏ ਫੁੱਟਵੀਅਰ ਦੇ 20 ਨਗ ਸਿਟੀ ਰੇਲਵੇ ਸਟੇਸ਼ਨ ਤੋਂ ਕੀਤੇ ਜ਼ਬਤ

09/10/2023 11:08:39 AM

ਜਲੰਧਰ (ਪੁਨੀਤ, ਗੁਲਸ਼ਨ)- ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਵੱਲੋਂ ਰੇਲਵੇ ਰਾਹੀਂ ਆਉਣ ਵਾਲੇ ਬਿਨਾਂ ਬਿੱਲ ਦੇ ਨਗਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਟੈਕਸ ਚੋਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਸਕੇ ਅਤੇ ਵਿਭਾਗ ਨੂੰ ਮਿਲਣ ਵਾਲੇ ਟੈਕਸ ’ਚ ਵਾਧਾ ਕੀਤਾ ਜਾ ਸਕੇ। ਇਸੇ ਲੜੀ ਤਹਿਤ ਬੀਤੇ ਦਿਨ ਮੋਬਾਇਲ ਵਿੰਗ ਨੇ ਸਿਟੀ ਰੇਲਵੇ ਸਟੇਸ਼ਨ ਤੋਂ 20 ਨਗ ਜ਼ਬਤ ਕੀਤੇ ਹਨ, ਜਿਹੜੇ ਕਿ ਬਿਨਾਂ ਬਿੱਲ ਦੇ ਦੱਸੇ ਗਏ ਹਨ। ਉਕਤ ਨਗਾਂ ਨੂੰ ਸ਼ੁੱਕਰਵਾਰ ਰਾਤ 12 ਵਜੇ ਦੇ ਲਗਭਗ ਹੁਸ਼ਿਆਰਪੁਰ ਵਾਲੀ ਗੱਡੀ ਵਿਚੋਂ ਉਤਰਵਾ ਕੇ ਰੱਖਿਆ ਗਿਆ ਸੀ, ਜਦਕਿ ਬੀਤੇ ਦਿਨ ਇਨ੍ਹਾਂ ਨਗਾਂ ਨੂੰ ਜ਼ਬਤ ਕਰਕੇ ਜੀ. ਐੱਸ. ਟੀ. ਭਵਨ ਵਿਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ 'ਚ ਨਿਗਮ

ਇਹ ਕਾਰਵਾਈ ਜੁਆਇੰਟ ਡਾਇਰੈਕਟਰ ਦਲਜੀਤ ਕੌਰ ਅਤੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਮੋਬਾਇਲ ਵਿੰਗ ਦੇ ਐੱਸ. ਟੀ. ਓ. ਡੀ. ਐੱਸ. ਚੀਮਾ ਦੀ ਅਗਵਾਈ ਹੇਠ ਉਕਤ 20 ਨਗਾਂ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਆਗਰਾ ਤੋਂ ਆਏ ਉਕਤ ਨਗਾਂ ਦੇ ਨਾਲ ਬਿੱਲ ਨਾ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਬੀਤੇ ਦਿਨੀਂ ਵੀ ਵਿਭਾਗ ਵੱਲੋਂ ਸਿਟੀ ਰੇਲਵੇ ਸਟੇਸ਼ਨ ’ਤੇ ਕਾਰਵਾਈ ਕਰਦਿਆਂ 32 ਨਗ ਜ਼ਬਤ ਕੀਤੇ ਗਏ ਸਨ। ਵਿਭਾਗ ਵੱਲੋਂ ਟਰੈਪ ਲਾ ਕੇ ਇਨ੍ਹਾਂ 20 ਨਗਾਂ ’ਤੇ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਤੋਂ ਹੋ ਕੇ ਹੁਸ਼ਿਆਰਪੁਰ ਜਾਣ ਵਾਲੀ ਟਰੇਨ ਰਾਹੀਂ ਉਕਤ ਨਗਾਂ ਨੂੰ ਭੇਜਿਆ ਗਿਆ ਸੀ। ਵਿਭਾਗ ਵੱਲੋਂ ਟਰੇਨ ਦੇ ਹੁਸ਼ਿਆਰਪੁਰ ਤੋਂ ਜਲੰਧਰ ਵਾਪਸ ਆਉਣ ਮੌਕੇ ਉਨ੍ਹਾਂ ਨੂੰ ਉਤਰਵਾਇਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਵਿਅਕਤੀਆਂ ਵੱਲੋਂ ਇਨ੍ਹਾਂ ਨਗਾਂ ਨੂੰ ਜੀ. ਐੱਸ. ਟੀ. ਵਿਭਾਗ ਦੀਆਂ ਨਜ਼ਰਾਂ ਤੋਂ ਬਚਾਇਆ ਜਾ ਰਿਹਾ ਸੀ। ਇਸੇ ਕਾਰਨ ਟਰੇਨ ਦੇ ਜਲੰਧਰ ਪਹੁੰਚਣ ’ਤੇ ਨਗ ਨਹੀਂ ਉਤਰਵਾਏ ਗਏ ਅਤੇ ਗੱਡੀ ਅੱਗੇ ਹੁਸ਼ਿਆਰਪੁਰ ਲਈ ਰਵਾਨਾ ਹੋ ਗਈ। ਰਾਤ ਨੂੰ 11.30 ਵਜੇ ਦੇ ਲਗਭਗ ਜਦੋਂ ਉਕਤ ਟਰੇਨ ਹੁਸ਼ਿਆਰਪੁਰ ਹੁੰਦੇ ਹੋਏ ਜਲੰਧਰ ਵਾਪਸ ਆਈ ਤਾਂ ਜੀ. ਐੱਸ. ਟੀ. ਵਿਭਾਗ ਨੇ ਉਕਤ ਨਗਾਂ ਨੂੰ ਉਤਰਵਾ ਲਿਆ। ਵਿਭਾਗੀ ਕਾਰਵਾਈ ਮੌਕੇ ਇੰਸਪੈਕਟਰ ਭੁਪੇਂਦਰ ਭੱਟੀ ਅਤੇ ਰਾਜੇਸ਼ ਕੁਮਾਰ ਸਹਿਤ ਵਿਭਾਗੀ ਪੁਲਸ ਅਤੇ ਸਟਾਫ ਮੌਜੂਦ ਰਿਹਾ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਨਗ ਜ਼ਬਤ ਕਰਕੇ ਜੀ. ਐੱਸ. ਟੀ. ਭਵਨ ਵਿਚ ਰਖਵਾਏ ਗਏ ਹਨ ਅਤੇ ਸ਼ਨੀਵਾਰ ਵਾਲੇ ਨਗਾਂ ਨੂੰ ਵੀ ਉਥੇ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri