ਜੀ. ਐੱਸ. ਟੀ. ਦੇ ਮੋਬਾਇਲ ਵਿੰਗ ਨੇ ਰੇਲਵੇ ਸਟੇਸ਼ਨ ’ਤੇ ਕੀਤੀ ਛਾਪੇਮਾਰੀ, ਟਰੇਨ ’ਚੋਂ ਪਾਰਸਲ ਉਤਾਰੇ

10/31/2023 2:04:32 PM

ਜਲੰਧਰ (ਗੁਲਸ਼ਨ) : ਜੀ.ਐੱਸ.ਟੀ. ਦੇ ਮੋਬਾਈਲ ਵਿੰਗ ਦੇ ਸਟੇਟ ਟੈਕਸ ਅਫ਼ਸਰ ਸੁਖਜੀਤ ਸਿੰਘ ਨੇ ਸੋਮਵਾਰ ਸਵੇਰੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਨਿਗਰਾਨੀ ਹੇਠ ਜਨ ਸਧਾਰਨ ਐਕਸਪ੍ਰੈੱਸ (15531) ਰਾਹੀਂ ਆ ਰਹੇ ਪਾਰਸਲ ਦੇ ਨਗ ਟਰੇਨ ’ਚੋਂ ਉਤਾਰਵਾਏ।

ਜਾਣਕਾਰੀ ਅਨੁਸਾਰ ਮੋਬਾਈਲ ਵਿੰਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਜਨ ਸਧਾਰਨ ਐਕਸਪ੍ਰੈੱਸ ਰੇਲ ਗੱਡੀ ’ਚ ਬਿਨਾਂ ਬਿੱਲ ਦੇ ਸਾਮਾਨ ਆ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਏ.ਈ.ਟੀ.ਸੀ. ਦੀਆਂ ਹਦਾਇਤਾਂ ’ਤੇ ਐੱਸ.ਟੀ.ਓ. ਸੁਖਜੀਤ ਸਿੰਘ ਨੇ ਛਾਪਾ ਮਾਰਿਆ। ਜਿਵੇਂ ਹੀ ਰੇਲ ਗੱਡੀ ਪਹੁੰਚੀ, ਉਸ ਨੇ ਆਪਣੇ ਸਾਹਮਣੇ ਲੱਗੇ ਡੱਬੇ ਤੋਂ ਸਾਮਾਨ ਦੇ ਨਗ ਉਤਰਵਾ ਲਏ। ਰੇਲਗੱਡੀ ਦੇ ਨਿਰਧਾਰਤ ਸਟਾਪੇਜ ਦੌਰਾਨ ਸਿਰਫ 11 ਨਗ ਹੀ ਉਤਾਰੇ ਜਾ ਸਕੇ। ਲਗੇਜ ਕੋਚ ਦੇ ਅੰਦਰ ਅਜੇ ਵੀ 5 ਹੋਰ ਨਗ ਪਏ ਸਨ, ਜਿਸ ’ਤੇ ਜਲੰਧਰ ਸ਼ਹਿਰ ਦਾ ਮਾਰਕਾ ਸੀ। ਟਰੇਨ ਦੇ ਗਾਰਡ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਟਰੇਨ ਅੰਮ੍ਰਿਤਸਰ ਤੋਂ ਜਲੰਧਰ ਵਾਪਸ ਆਵੇਗੀ ਤਾਂ ਇਨ੍ਹਾਂ ਨਗਾਂ ਨੂੰ ਇੱਥੇ ਉਤਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਲਗੇਜ ਕੋਚ ਨੂੰ ਸੀਲ ਕਰ ਕੇ ਟਰੇਨ ਅੰਮ੍ਰਿਤਸਰ ਲਈ ਰਵਾਨਾ ਹੋ ਗਈ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਫ਼ੈਲੀ ਸਨਸਨੀ

ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ ’ਚ ਰੋਜ਼ਾਨਾ ਆ ਰਹੇ ਨੇ ਸਪੋਰਟਸ ਸ਼ੂਜ਼ ਦੇ ਨਗ ਪਰ ਕੋਈ ਚੈਕਿੰਗ ਨਹੀਂ
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਸਵੇਰੇ 7.15 ਵਜੇ ਦੇ ਕਰੀਬ ਆਉਣ ਵਾਲੀ ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ (14011) ’ਚ ਰੋਜ਼ਾਨਾ ਵੱਡੀ ਗਿਣਤੀ ’ਚ ਸਪੋਰਟਸ ਸ਼ੂਜ਼ ਦੇ ਨਗ ਆ ਰਹੇ ਹਨ। ਸੂਤਰਾਂ ਮੁਤਾਬਕ ਸੋਮਵਾਰ ਨੂੰ ਵੀ ਉਕਤ ਟਰੇਨ ’ਚੋਂ ਵੀ ਕਈ ਨਗ ਉਤਾਰੇ ਗਏ ਸਨ। ਜਿਨ੍ਹਾਂ ਦੀ ਬਿਲਡਿੰਗ ਰਣਜੀਤ ਅਤੇ ਹਰੀਸ਼ ਦੇ ਨਾਂ ’ਤੇ ਸੀ। ਹੈਰਾਨੀ ਦੀ ਗੱਲ ਹੈ ਕਿ ਪਾਰਸਲ ਏਜੰਟ ਉਕਤ ਸਾਮਾਨ ਨੂੰ ਰਿਕਸ਼ੇ ’ਤੇ ਲੋਡ ਕਰ ਕੇ ਲਿਜਾਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸਾਮਾਨ ਬਿਨਾਂ ਚਲਾਨ ਦੇ ਹੁੰਦਾ ਹੈ। ਇਸ ਗੱਡੀ ਦੀ ਚੈਕਿੰਗ ਨਾ ਹੋਣ ਕਾਰਨ ਪਾਰਸਲ ਏਜੰਟਾਂ ਦਾ ਮਨੋਬਲ ਉੱਚਾ ਹੈ ਅਤੇ ਉਹ ਸਰਕਾਰ ਨੂੰ ਚੂਨਾ ਲਾ ਰਹੇ ਹਨ। ਪਤਾ ਲੱਗਾ ਹੈ ਕਿ ਇਸ ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾਣਕਾਰੀ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਟਰੇਨ ਦੀ ਜਾਂਚ ਨਾ ਹੋਣ ਕਾਰਨ ਸਰਕਾਰੀ ਮਾਲੀਏ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha