ਪਿੰਡ ਮੂਨਕ ਕਲਾਂ ਤੇ ਮੂਨਕ ਖੁਰਦ ਵਿਖੇ ਸਜਾਏ ਗਏ ਮਹਾਨ ਨਗਰ ਕੀਰਤਨ

01/20/2021 3:34:23 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ,ਜਸਵਿੰਦਰ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਮੂਨਕ ਖੁਰਦ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਮਹਾਨ ਨਗਰ ਕੀਰਤਨ 'ਚ ਸਮੂਹ ਸੰਗਤਾਂ ਨੇ ਸ਼ਬਦ ਗੁਰਬਾਣੀ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਆਪਣੀ ਹਾਜ਼ਰੀ ਲਗਵਾਈ। ਮਹਾਨ ਨਗਰ ਕੀਰਤਨ ਸਮੁੱਚੇ ਪਿੰਡ ਦੀ ਪਰਿਕਰਮਾ ਕਰਦੇ ਹੋਏ ਸਮਾਪਤ ਹੋਇਆ। 

ਇਸ ਮੌਕੇ ਕੁਲਦੀਪ ਸਿੰਘ ਮੂਨਕਾ, ਸਾਬਕਾ ਸਰਪੰਚ ਹਰਬੰਸ ਸਿੰਘ, ਦਵਿੰਦਰ ਸਿੰਘ ਲਾਡੀ ,ਕਮਲ ਪ੍ਰਕਾਸ਼ ਸਿੰਘ, ਦਵਿੰਦਰ ਕੌਰ, ਸਾਬਕਾ ਸਰਪੰਚ ਰਾਮ ਨਰਾਇਣ ਸਿੰਘ, ਸੁਖਵਿੰਦਰ ਸਿੰਘ ਮੂਨਕਾਂ, ਸਰਬਜੀਤ ਸਿੰਘ ਮੋਮੀ, ਪਰਮਜੀਤ ਸਿੰਘ ਪੰਮੀ, ਸਾਬਕਾ ਸਰਪੰਚ ਸ਼ਾਮ ਸਿੰਘ ਮੂਨਕਾ, ਸਾਬਕਾ ਸਰਪੰਚ ਤੀਰਥ ਸਿੰਘ, ਮਿਸਤਰੀ ਅਮਰਜੀਤ ਸਿੰਘ, ਗਿਆਨੀ ਅਮਰਜੀਤ ਸਿੰਘ , ਕਮਲ ਸੈਣੀ, ਸਰਬਜੀਤ ਸਿੰਘ, ਮਲਕੀਤ ਸਿੰਘ ਤੋ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।

ਇਸੇ ਤਰ੍ਹਾਂ ਹੀ ਪਿੰਡ ਮੂਨਕ ਕਲਾਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ਪਿੰਡ ਦੇ ਵੱਖ-ਵੱਖ ਪੜਾਵਾਂ ਤੇ ਪਹੁੰਚਣ ਤੇ ਸਮੂਹ ਸੰਗਤ ਨੇ ਭਰਵਾਂ ਸਵਾਗਤ ਕੀਤਾ।ਨਗਰ ਕੀਰਤਨ 'ਚ ਪ੍ਰਦੀਪ ਸਿੰਘ,ਅਰਵਿੰਦਰ ਸਿੰਘ ,ਕੁਲਵੰਤ ਸਿੰਘ ,ਗੁਰਨਾਮ ਸਿੰਘ, ਬਾਬਾ ਪਾਲ ਸਿੰਘ ,ਅਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਲਗਵਾਈ।

Aarti dhillon

This news is Content Editor Aarti dhillon