ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ''ਤੇ ਫ਼ਸਲਾਂ ਖਰੀਦਣ ਵਾਲੀਆਂ ਕੰਪਨੀਆਂ ਨੂੰ ਜ਼ੁਰਮਾਨੇ ਦਾ ਪ੍ਰਬੰਧ ਕਰੇ ਸਰਕਾਰ: ਕ੍ਰਿਸ਼ਨ ਦੇਵ

10/20/2020 11:14:07 AM

ਗੜ੍ਹਸ਼ੰਕਰ (ਸ਼ੋਰੀ): ਸੀਨੀਅਰ ਕਾਂਗਰਸੀ ਆਗੂ ਅਤੇ ਕਿਸਾਨ ਠਾਕੁਰ ਕ੍ਰਿਸ਼ਨ ਦੇਵ ਸਿੰਘ ਨੇ ਮੀਡੀਆ ਨੂੰ ਜਾਰੀ ਇਕ ਬਿਆਨ ਰਾਹੀਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰਾਂ ਇਹ ਯਕੀਨੀ ਬਣਾਉਣ ਕਿ ਜਿਨ੍ਹਾਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਸਰਕਾਰ ਤੈਅ ਕਰਦੀ ਹੈ ਕਿਸਾਨਾਂ ਨੂੰ ਉਹ ਕੀਮਤ ਜ਼ਰੂਰ ਮਿਲੇ।
ਉਨ੍ਹਾਂ ਕਿਹਾ ਕਿ ਸਿਰਫ ਐਲਾਨ ਕਰ ਦੇਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਰੇਟ ਨਹੀਂ ਮਿਲਦੇ ਅਤੇ ਮੰਡੀਆਂ 'ਚ ਅਕਸਰ ਕਣਕ ਅਤੇ ਝੋਨੇ ਤੋਂ ਇਲਾਵਾ ਬਾਕੀ ਫਸਲਾਂ ਜਾਂ ਤਾਂ ਵਿਕਦੀਆਂ ਨਹੀਂ ਜੇ ਵਿਕਦੀਆਂ ਹਨ ਤਾਂ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਮਿਲਦਾ ਨਹੀਂ।
ਉਨ੍ਹਾਂ ਕਿਹਾ ਜ਼ਰੂਰੀ ਹੈ ਸਰਕਾਰ ਅਜਿਹਾ ਕਾਨੂੰਨ ਬਣਾਵੇ ਕਿ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ 'ਤੇ ਉਨ੍ਹਾਂ ਕਿਸਾਨਾਂ ਦੀ ਫ਼ਸਲ ਜੇਕਰ ਕੋਈ ਵਪਾਰੀ ਜਾਂ ਕੰਪਨੀ ਖਰੀਦ ਕਰੇ ਤਾਂ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਜਾਂ ਜ਼ੁਰਮਾਨੇ ਦਾ ਪ੍ਰਬੰਧ ਹੋਵੇ।

Aarti dhillon

This news is Content Editor Aarti dhillon