ਸਰਕਾਰੀ ਸਕੂਲ ''ਚ ਚੋਰੀ, ਨਕਦੀ ਸਮੇਤ ਕੀਮਤੀ ਲੈ ਗਏ ਚੋਰ

08/21/2018 3:04:49 PM

ਫਗਵਾੜਾ (ਹਰਜੋਤ)-ਇਥੇ ਪੁਰਾਣਾ ਡਾਕਖਾਨਾ ਰੋਡ 'ਤੇ ਸਥਿਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਖੇ ਹੋਈ ਚੋਰੀ 'ਚ ਚੋਰ 50 ਹਜ਼ਾਰ ਰੁਪਏ ਦੀ ਕੀਮਤ ਦਾ ਮਾਲ ਲੈ ਕੇ ਫਰਾਰ ਹੋ ਗਏ। ਕਾਰਜਕਾਰੀ ਪ੍ਰਿੰਸੀਪਲ ਕਿਰਨ ਗਲਹੋਤਰਾ ਅਨੁਸਾਰ ਉਹ ਸ਼ਨੀਵਾਰ ਸਕੂਲ ਦੇ ਕਮਰਿਆਂ ਨੂੰ ਤਾਲੇ ਲੱਗਵਾ ਕੇ ਬੰਦ ਕਰਵਾ ਕੇ ਗਏ ਅਤੇ ਜਦੋਂ ਅੱਜ ਆ ਕੇ ਦੇਖਿਆ ਤਾਂ ਚੋਰ ਪਿੱਛਲੇ ਪਾਸਿਓਂ ਕਮਰੇ ਦੀ ਗਰਿੱਲ ਦੇ ਸਰੀਏ ਕੱਟ ਕੇ ਦਾਖ਼ਲ ਹੋਏ ਤੇ ਇਕ ਐੱਲ. ਈ. ਡੀ., ਦੋ ਬੈਟਰੀਆਂ ਅਤੇ ਇਕ ਯੂ. ਪੀ. ਐੱਸ. ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਇਥੇ ਗੁਰਦੁਆਰਾ ਰਾਮਗੜ੍ਹੀਆਂ ਰੋਡ ਵਿਖੇ ਨਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਘਰ ਦਾਖਲ ਹੋ ਕੇ ਚੋਰ 20 ਹਜ਼ਾਰ ਰੁਪਏ ਦੀ ਨਕਦੀ, ਦੋ ਘੜੀਆਂ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ।