ਜਿੰਮ ਤੇ ਯੋਗਾ ਕੇਂਦਰ ਖੁੱਲ੍ਹਣ ''ਤੇ ਨੌਜਵਾਨਾਂ ''ਚ ਭਾਰੀ ਉਤਸ਼ਾਹ

08/05/2020 7:04:58 PM

ਜਲੰਧਰ (ਸੋਨੂੰ)— ਪੰਜਾਬ ਸਰਕਾਰ ਵੱਲੋਂ ਅਨਲਾਕ-3 ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਜਿੰਮ ਅਤੇ ਯੋਗਾ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕੋਰੋਨਾ ਲਾਗ ਦੀ ਬੀਮਾਰੀ ਫੈਲਣ ਕਾਰਨ ਕਈ ਮਹੀਨਿਆਂ ਤੋਂ ਬੰਦ ਪਏ ਜਿੰਮ ਅਤੇ ਯੋਗਾ ਕੇਂਦਰ ਅੱਜ ਯਾਨੀ 5 ਅਗਸਤ ਨੂੰ ਆਖ਼ਰਕਾਰ ਖੁੱਲ੍ਹ ਗਏ ਹਨ।

ਜਿੰਮ ਖੁੱਲ੍ਹਣ ਤੋਂ ਬਾਅਦ ਜਿੰਮ ਮਾਲਕਾਂ ਅਤੇ ਨੌਜਵਾਨਾਂ ਦੇ ਚਿਹਰਿਆਂ 'ਤੇ ਰੌਣਕ ਸਾਫ਼ ਵਿਖਾਈ ਦੇ ਰਹੀ ਹੈ। ਜਿੰਮ ਖੋਲ੍ਹਣ ਨੂੰ ਲੈ ਕੇ ਜਿੱਥੇ ਜਿੰਮ ਮਾਲਕਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਇਹ ਵੀ ਭਰੋਸਾ ਦੁਆਇਆ ਹੈ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਗੇ। ਜਿੰਮਾਂ 'ਚ ਅੱਜ ਕਈ ਨੌਜਵਾਨ ਕਸਰਤ ਕਰਦੇ ਹੋਏ ਦਿਖਾਈ ਦਿੱਤੇ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, 3 ਮਰੀਜ਼ਾਂ ਦੀ ਗਈ ਜਾਨ ਤੇ ਵੱਡੀ ਗਿਣਤੀ 'ਚ ਮੁੜ ਮਿਲੇ ਕੇਸ


ਜਿੰਮ ਦੇ ਟਰੇਨਰ ਅਤੇ ਕੌਮਾਂਤਰੀ ਬਾਡੀ ਬਿਲਡਿੰਗ ਦੇ ਖਿਡਾਰੀ ਅਤੇ ਕੋਚ ਕੰਵਰਦੀਪ ਸਿੰਘ ਨੇ ਦੱਸਿਆ ਕਿ ਜਿੰਮ ਦੇ ਅੰਦਰ ਪ੍ਰਵੇਸ਼ ਕਰਨ ਵਾਲੇ ਸਾਰੇ ਲੋਕਾਂ ਦਾ ਤਾਪਮਾਨ, ਸਾਰਿਆਂ ਨੂੰ ਸੈਨੇਟਾਈਜ਼ ਕਰਨ ਅਤੇ ਹੋਰ ਕਸਰਤ ਕਰਨ ਵਾਲੇ ਲੋਕਾਂ ਲਈ ਵੱਖਰੇ ਤੌਰ 'ਤੇ ਤੋਲੀਏ, ਡਿਸਪੋਜ਼ੇਬਲ ਗਲਵਜ਼ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ 6 ਫੁੱਟ ਦੀ ਦੂਰੀ ਨਾਲ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਬਾਡੀ ਬਿਲਡਰ ਰਿਸ਼ੀ ਸਹਿਗਲ ਨੇ ਦੱਸਿਆ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਵਰਕਆਊਟ ਕਰ ਰਹੇ ਹਨ ਅਤੇ ਵਰਕ ਆਊਟ ਦੇ ਨਾਲ ਇਮਿਊਨਿਟੀ ਵਧੇਗੀ, ਜਿਸ ਨਾਲ ਕੋਰੋਨਾ ਤੋਂ ਬਚਾਅ ਰਹੇਗਾ।

shivani attri

This news is Content Editor shivani attri