ਸਰਕਾਰੀ ਹਸਪਤਾਲ ’ਚ ਖ਼ਤਮ ਹੋਈਆਂ ਜ਼ਰੂਰੀ ਦਵਾਈਆਂ, ਮਰੀਜ਼ ਮਹਿੰਗੇ ਮੁੱਲ ’ਤੇ ਦਵਾਈਆਂ ਲੈਣ ਲਈ ਹੋਏ ਮਜਬੂਰ

07/05/2022 7:44:53 PM

ਜਲੰਧਰ - ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਐਤਵਾਰ ਵਾਲੇ ਦਿਨ ਸਿਵਲ ਹਸਪਤਾਲ ਪੁੱਜੇ, ਜਿਸ ਦੌਰਾਨ ਉਨ੍ਹਾਂ ਨੇ ਇਲਾਜ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾਏ ਸਨ। ਉਸ ਮੌਕੇ ਹਸਪਤਾਲ ’ਚ ਮੌਜੂਦ ਡਾਕਟਰਾਂ ਅਤੇ ਸਟਾਫ਼ ਵਲੋਂ ਲੋੜੀਂਦੀਆਂ ਸਹੂਲਤਾਂ ਲੈਣ ਦੀ ਗੱਲ ਕਹੀ ਗਈ ਸੀ। ਅਸਲ ’ਚ ਅਸਲੀਅਤ ਇਹ ਹੈ ਕਿ ਇੱਥੇ ਮਰੀਜ਼ਾਂ ਦੇ ਇਲਾਜ ਲਈ ਅਤੇ ਉਨ੍ਹਾਂ ਨੂੰ ਦੇਣ ਲਈ ਆਮ ਦਵਾਈਆਂ ਵੀ ਨਹੀਂ ਹਨ, ਜਿਸ ਦੀ ਪੁਸ਼ਟੀ ਡਾਕਟਰਾਂ ਵਲੋਂ ਕੀਤੀ ਗਈ ਹੈ। ਡਾਕਟਰਾਂ ਅਨੁਸਾਰ ਸਟਾਕ ਵਿੱਚ ਕੋਈ ਦਵਾਈ ਨਹੀਂ ਹੈ। ਪੋਰਟਲ 'ਤੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਚੰਡੀਗੜ੍ਹ ਤੋਂ ਅਜੇ ਤੱਕ ਕੋਈ ਸੁਨੇਹਾ ਨਹੀਂ ਆਇਆ।

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਹਸਪਤਾਲ ’ਚ ਦਵਾਈਆਂ ਨਾ ਹੋਣ ਕਾਰਨ ਮਰੀਜ਼ ਬਾਜ਼ਾਰ ਤੋਂ ਦਵਾਈਆਂ ਲਿਆਉਣ ਲਈ ਮਜਬੂਰ ਹੋ ਰਹੇ ਹਨ। ਇਥੇ ਤਾਇਨਾਤ ਸਟਾਫ ਨੇ ਵੀ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ’ਚ ਇਕ ਵੀਡੀਓ ਮਰੀਜ਼ ਦੇ ਰਿਸ਼ਤੇਦਾਰਾਂ ਨੇ ਬਣਾਈ ਹੈ। ਵੀਡੀਓ ’ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਪੱਟੀ ਕਰਨ ਵਾਲੇ ਸਟਾਫ਼ ਨੇ 218 ਰੁਪਏ ਦੀ ਬੀਟਾਡੀਨ ਦੀ ਬੋਤਲ 300 ਰੁਪਏ ਵਿੱਚ ਵੇਚ ਦਿੱਤੀ। ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਚੰਗਾ ਇਲਾਜ ਦੇਣ ਦਾ ਵਾਅਦਾ ਸਿਰਫ਼ ਬੋਲੀ ਅਤੇ ਕਾਗਜ਼ ਤੱਕ ਹੀ ਸੀਮਤ ਰਹਿ ਗਿਆ ਹੈ। ਹਸਪਤਾਲ ਵਿੱਚ ਐਂਟੀਬਾਇਓਟਿਕਸ, ਦਰਦ ਦੇ ਟੀਕਿਆਂ ਤੋਂ ਇਲਾਵਾ ਗੁਲੂਕੋਜ਼ ਅਤੇ ਹੋਰ ਦਵਾਈਆਂ ਦੀ ਬਹੁਤ ਘਾਟ ਪਾਈ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਦੱਸ ਦੇਈਏ ਕਿ ਹਸਪਤਾਲ ’ਚ ਐਮਰਜੈਂਸੀ ਸਹੂਲਤ ਦੌਰਾਨ ਇਸਤੇਮਾਲ ਹੋਣ ਵਾਲੀਆਂ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਵੀ ਮੌਜੂਦ ਨਹੀਂ ਹਨ। ਸਰਕਾਰੀ ਸਹੂਲਤਾਵਾਂ ਦੇਣ ਦੇ ਐਲਾਨ ਤੋਂ ਬਾਅਦ ਵੀ ਮਰੀਜ਼ਾਂ ਨੂੰ ਆਪਣੀ  ਜੇਬ ’ਚੋਂ ਪੈਸੇ ਖ਼ਰਚ ਕਰਕੇ ਆਪਣਾ ਇਲਾਜ ਮਹਿੰਗੇ ਮੁਲ ’ਤੇ ਕਰਵਾਉਣਾ ਪੈ ਰਿਹਾ ਹੈ। ਦਵਾਈਆਂ ਨਾ ਮਿਲਣ ’ਤੇ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

rajwinder kaur

This news is Content Editor rajwinder kaur