ਆਕਸੀਜਨ ਦੇ ਉਤਪਾਦਨ ’ਚ ਜ਼ਿਲ੍ਹਾ ਬਣੇਗਾ ਆਤਮਨਿਰਭਰ : ਘਨਸ਼ਾਮ ਥੋਰੀ

08/01/2021 6:25:11 PM

ਜਲੰਧਰ (ਚੋਪੜਾ)– ਜ਼ਿਲ੍ਹੇ ਵਿਚ 10 ਹੋਰ ਪ੍ਰਾਈਵੇਟ ਹਸਪਤਾਲਾਂ ਵੱਲੋਂ ਪੀ. ਐੱਸ. ਏ. ਆਧਾਰਿਤ ਆਕਸੀਜਨ ਪਲਾਂਟ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਨਾਲ ਜਲੰਧਰ ਜ਼ਿਲ੍ਹਾ ਆਕਸੀਜਨ ਦੇ ਉਤਪਾਦਨ ਵਿਚ ਆਤਮਨਿਰਭਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਸ਼ਰਨਜੀਤ ਹਸਪਤਾਲ, ਕਿਡਨੀ ਹਸਪਤਾਲ, ਸੈਕਰਡ ਹਾਰਟ ਹਸਪਤਾਲ, ਗੁਲਾਬ ਦੇਵੀ ਹਸਪਤਾਲ, ਸਰਵੋਦਿਆ ਹਸਪਤਾਲ, ਜੌਹਲ ਹਸਪਤਾਲ, ਜੰਮੂ ਹਸਪਤਾਲ, ਇਨੋਸੈਂਟ ਹਾਰਟਸ ਹਸਪਤਾਲ, ਕੇਅਰ ਮੈਕਸ ਹਸਪਤਾਲ, ਆਕਸਫ਼ੋਰਡ ਹਸਪਤਾਲ ਸਮੇਤ 10 ਹਸਪਤਾਲਾਂ ਵੱਲੋਂ ਪੀ. ਐੱਸ. ਏ. ਆਧਾਰਿਤ ਆਕਸੀਜਨ ਉਤਪਾਦਨ ਪਲਾਂਟ ਮੰਗਵਾਏ ਗਏ ਹਨ, ਜਿਹੜੇ ਕਿ ਉਕਤ ਹਸਪਤਾਲਾਂ ਵਿਚ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ।

ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਹਸਪਤਾਲ, ਸੀ. ਐੱਚ. ਸੀ. ਬਸਤੀ ਗੁਜ਼ਾਂ ਅਤੇ ਨਕੋਦਰ ਸਮੇਤ ਸਰਕਾਰੀ ਅਦਾਰਿਆਂ ’ਚ ਤਿੰਨ ਨਵੇਂ ਆਕਸੀਜਨ ਪਲਾਂਟ ਲਾਏ ਜਾ ਰਹੇ ਹਨ, ਜਿਸ ਨਾਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸੰਭਾਲ ਸੰਸਥਾਵਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲੇਗੀ। ਇਨ੍ਹਾਂ ਪਲਾਂਟਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਉਤਪਾਦਨ ਸਮਰੱਥਾ 250 ਤੋਂ 750 ਐੱਲ. ਪੀ. ਐੱਮ. ਤੱਕ ਹੋਵੇਗੀ।

ਉਨ੍ਹਾਂ ਕਿਹਾ ਕਿ ਸ਼੍ਰੀਮਨ ਸੁਪਰਸਪੈਸ਼ਿਲਟੀ, ਐੱਨ. ਐੱਚ. ਐੱਸ., ਨਿਊ ਰੂਬੀ, ਅਰਮਾਨ, ਰਤਨ, ਜੋਸ਼ੀ, ਗਲੋਬਲ, ਟੈਗੋਰ, ਪਟੇਲ, ਕੈਪੀਟੋਲ ਹਸਪਤਾਲ ਅਤੇ ਪਿਮਸ ਸਮੇਤ ਕਈ ਹਸਪਤਾਲਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਦੀ ਅਪੀਲ ’ਤੇ ਪਹਿਲਾਂ ਹੀ ਆਪਣੇ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ। ਘਨਸ਼ਾਮ ਥੋਰੀ ਨੇ ਕਿਹਾ ਕਿ ਇਹ ਪਹਿਲ ਹਸਪਤਾਲਾਂ ਲਈ ਕੋਰੋਨਾ ਦੀ ਸੰਭਾਵਿਤ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿਚ ਸਹਾਇਕ ਸਾਬਿਤ ਹੋਵੇਗੀ ਕਿਉਂਕਿ ਆਕਸੀਜਨ ਦੀ ਸਪਲਾਈ ਲਈ ਹੋਰ ਸੂਬਿਆਂ ’ਤੇ ਨਿਰਭਰ ਨਹੀਂ ਹੋਣਾ ਪਵੇਗਾ। ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਹਸਪਤਾਲਾਂ ਨੂੰ ਵੀ ਇਨ੍ਹਾਂ ਦੇ ਨਕਸ਼-ਏ-ਕਦਮ ’ਤੇ ਚੱਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri