ਸੜਦੇ ਕੂੜੇ ਦੇ ਢੇਰ ''ਚੋਂ ਨਿਕਲੀ ਟਰੇਨ, ਆਪ'' ਆਗੂਆਂ ਨੇ ਫੇਸਬੁੱਕ ''ਤੇ ਦਿਖਾਇਆ ਲਾਈਵ

04/24/2019 12:40:10 PM

ਜਲੰਧਰ (ਬੁਲੰਦ)— ਅਰਬਨ ਅਸਟੇਟ ਫੇਜ਼-2 'ਚ ਰੇਲਵੇ ਲਾਈਨ ਦੇ ਨਾਲ ਕੂੜੇ ਦੇ ਦਰਜਨਾਂ ਟਰੱਕ ਸੁੱਟੇ ਜਾ ਚੁੱਕੇ ਹਨ, ਜਿਸ ਕਾਰਨ ਉਥੇ ਕੂੜੇ ਦਾ ਡੰਪ ਬਣ ਚੁੱਕਾ ਹੈ, ਇਸ ਕੂੜੇ ਦੇ ਢੇਰ 'ਤੇ ਬੀਤੀ ਰਾਤ ਕਿਸੇ ਨੇ ਅੱਗ ਲਗਾ ਦਿੱਤੀ, ਜਿਸ ਕਾਰਨ ਇਲਾਕੇ 'ਚ ਗੰਦਗੀ, ਬਦਬੂ ਅਤੇ ਧੂੰਆਂ ਫੈਲ ਗਿਆ। ਇਸੇ ਦੌਰਾਨ ਅੱਗ 'ਚੋਂ ਇਕ ਰੇਲ ਗੱਡੀ ਨਿਕਲੀ, ਜਿਸ ਨਾਲ ਕੋਈ ਵੀ ਹਾਦਸਾ ਹੋ ਸਕਦਾ ਸੀ। ਇਸ ਮੌਕੇ 'ਤੇ ਇਲਾਕਾ ਵਾਸੀਆਂ ਅਤੇ 'ਆਪ' ਪਾਰਟੀ ਦੇ ਆਗੂਆਂ ਡਾ. ਸ਼ਿਵ ਦਿਆਲ ਮਾਲੀ ਅਤੇ ਡਾ. ਸੰਜੀਵ ਸ਼ਰਮਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਾਰਾ ਹਾਲ ਲੋਕਾਂ ਨੂੰ ਦਿਖਾਇਆ।
ਉਨ੍ਹਾਂ ਦੱਸਿਆ ਕਿ ਇੰਨੀ ਜ਼ਿਆਦਾ ਅੱਗ ਨੂੰ ਦੇਖ ਕੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਪਰ ਡੇਢ ਘੰਟੇ ਤੋਂ ਬਾਅਦ ਕਈ ਫੋਨ ਕਰਨ ਤੋਂ ਬਾਅਦ ਉਥੇ ਫਾਇਰ ਬ੍ਰਿਗੇਡ ਪਹੁੰਚੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇਕ ਰੇਲ ਗੱਡੀ ਇਸ ਅੱਗ 'ਚੋਂ ਨਿਕਲੀ, ਜਿਸ ਨਾਲ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਨੇ ਨਗਰ ਨਿਗਮ ਜਲੰਧਰ ਅਤੇ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰਨ ਦੀ ਵੀ ਗੱਲ ਕਹੀ।

shivani attri

This news is Content Editor shivani attri