ਗੰਦਗੀ ਦੇ ਢੇਰਾਂ ਤੋਂ ਲੋਕ ਹੋਏ ਪ੍ਰੇਸ਼ਾਨ

09/28/2019 6:25:57 PM

ਗੜ੍ਹਸ਼ੰਕਰ (ਸ਼ੋਰੀ)— ਗੜ੍ਹਸ਼ੰਕਰ ਦੇ ਭਗਵਾਨ ਸ਼੍ਰੀ ਪਰਸ਼ੂਰਾਮ ਭਵਨ ਤੋਂ ਅਨਾਜ ਮੰਡੀ ਨੂੰ ਜਾਣ ਵਾਲੀ ਸੜਕ ਅਤੇ ਹਰ ਰੋਜ਼ ਲੱਗਣ ਵਾਲੇ ਗੰਦਗੀ ਦੇ ਢੇਰ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਇਸ ਰਸਤੇ 'ਤੇ ਲੱਗਣ ਵਾਲੇ ਕੂੜੇ ਦੇ ਡਿਪ ਕਾਰਨ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਸਣਯੋਗ ਹੈ ਕਿ ਇਥੋਂ ਸ਼ਹਿਰ ਦੇ ਲੋਕਾਂ ਦਾ ਆਉਣਾ-ਜਾਣਾ ਵੱਡੀ ਗਿਣਤੀ 'ਚ ਲੱਗਾ ਰਹਿੰਦਾ ਹੈ, ਇਥੋਂ ਹੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਸਕੂਲੀ ਬੱਸਾਂ 'ਚ ਚੜ੍ਹਦੇ-ਉਤਰਦੇ ਰਹਿੰਦੇ ਹਨ। ਲੋਕਾਂ ਨੇ ਕਈ ਵਾਰ ਆਪਣੀ ਮੰਗ ਨਗਰ ਕੌਂਸਲ ਦੇ ਸਾਹਮਣੇ ਰੱਖੀ ਹੈ ਪਰ ਮਾਮਲਾ ਜਿਉਂ ਦਾ ਤਿਉਂ ਲਟਕਿਆਂ ਪਿਆ ਹੈ। ਲਵਲੀ ਖੰਨਾ ਇੰਚਾਰਜ ਭਾਜਪਾ ਗੜ੍ਹਸ਼ੰਕਰ ਨੇ ਕਿਹਾ ਕਿ ਅਸੀਂ ਕਈ ਵਾਰ ਨਗਰ ਕੌਂਸਲ ਨੂੰ ਬੇਨਤੀ ਕੀਤੀ ਹੈ ਕਿ ਇਸ ਕੂੜੇ ਦੇ ਢੇਰ ਨੂੰ ਹਟਾਇਆ ਜਾਵੇ ਪਰ ਅੱਜ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ।

shivani attri

This news is Content Editor shivani attri