ਫਰੂਟ ਕਾਰੋਬਾਰੀ ਦੇ ਘਰ ’ਚ ਹੋਈ ਚੋਰੀ

09/20/2018 6:15:11 AM

ਜਲੰਧਰ,   (ਮ੍ਰਿਦੁਲ)-  ਸ਼ਹੀਦ ਬਾਬੂ ਲਾਭ ਸਿੰਘ ਨਗਰ ਸਥਿਤ ਗਲੀ ਨੰਬਰ 6 ਵਿਚ ਉਸ  ਸਮੇਂ ਸਨਸਨੀ ਫੈਲ ਗਈ ਜਦੋਂ ਫਰੂਟ ਕਾਰੋਬਾਰੀ ਇੰਦਰਜੀਤ ਸਿੰਘ ਦੇ ਘਰ ਵਿਚ ਚੋਰੀ ਹੋ ਗਈ।  ਚੋਰ ਘਰ ’ਚੋਂ 26000 ਦੀ ਨਕਦੀ ਅਤੇ 2 ਅੰਗੂਠੀਆਂ ਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰ ਕੇ  ਲੈ ਗਏ। ਮਾਮਲੇ ਨੂੰ ਲੈ ਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਕੇਸ ਕਰਜ ਕਰ ਕੇ ਜਾਂਚ  ਸ਼ੁਰੂ ਕਰ ਦਿੱਤੀ ਹੈ। ਇੰਦਰਜੀਤ ਸਿੰਘ ਨੇ ਦੱਸਿਆ ਕਿ  ਉਹ ਆਪਣੇ ਭਰਾ ਦੇ ਘਰ ਅਹਿਮਦ ਨਗਰ ਵਿਚ  ਜਗਰਾਤੇ ਵਿਚ ਸ਼ਾਮਣ ਹੋਣ ਗਏ ਸਨ ਕਿ ਮੰਗਲਵਾਰ ਰਾਤ ਨੂੰ 8:00 ਵਜੇ ਘਰ ’ਚੋਂ ਨਿਕਲੇ ਸਨ।  ਉਨ੍ਹਾਂ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਘਰ ਆਏ ਸਨ ਤਾਂ ਉਦੋਂ  ਸਭ  ਠੀਕ  ਸੀ ਪਰ ਬਾਅਦ ਵਿਚ ਜਦੋਂ  ਉਹ ਦੁਪਹਿਰ 4 ਵਜੇ ਦੇ ਕਰੀਬ ਘਰ ਆਏ ਤਾਂ ਦੇਖਿਆ ਕਿ ਉਨ੍ਹਾਂ  ਦੇ ਘਰ ਵਿਚ  ਚੋਰੀ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਬਸਤੀ ਬਾਵਾ ਖੇਲ ਦੀ  ਪੁਲਸ ਨੂੰ  ਸੂਚਿਤ ਕੀਤਾ। ਮਾਮਲੇ ਨੂੰ ਲੈ ਕੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ  ਕੀਤੀ ਜਾ ਰਹੀ ਹੈ। ਮੁਲਜ਼ਮ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਏ ਹਨ ਜੋ ਕਿ 3  ਵਜੇ ਦੇ ਕਰੀਬ ਘਰ ਵਿਚ ਦਾਖਲ ਹੋਏ ਸਨ।