ਸਿੰਗਾਪੁਰ ਭੇਜਣ ਦਾ ਝਾਂਸਾ ਦੇੇ ਕੇ ਢਾਈ ਲੱਖ ਰੁੁਪਏ ਦੀ ਮਾਰੀ ਠੱਗੀ

07/11/2019 1:20:37 AM

ਬੰਗਾ, (ਚਮਨ ਲਾਲ/ਰਾਕੇਸ਼)– ਥਾਣਾ ਸਿਟੀ ਪੁਲਸ ਵੱਲੋਂ ਸਿੰਗਾਪੁਰ ਭੇਜਣ ਦਾ ਝਾਂਸਾ ਦੇਕੇ ਢਾਈ ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ। ਪੁਲਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਜਗਮੋਹਨ ਸਿੰਘ ਪੱੁਤਰ ਸੁੱਚਾ ਸਿੰਘ ਵਾਸੀ ਕਲੇਰਾਂ ਨੇ ਦੱਸਿਆ ਕਿ ਉਸ ਨੂੰ ਪਿੰਡ ਮਾਂਗੇਵਾਲ ਜ਼ਿਲਾ ਬਰਨਾਲਾ ਦੇ ਰਹਿਣ ਵਾਲੇ ਗੋਗੀ ਸਿੰਘ ਨੇ ਸਿੰਗਾਪੁਰ ਭੇਜਣ ਲਈ ਆਪਣੇ ਝਾਂਸੇ ਵਿਚ ਲੈ ਲਿਆ। ਜਿਸ ਤਹਿਤ ਉਸ ਨੇ 2 ਲੱਖ ਰੁਪਏ ਸਿੱਧੇ ਗੋਗੀ ਸਿੰਘ ਦੇ ਬੈਂਕ ਅਕਾਊਂਟ ਵਿਚ ਟਰਾਂਸਫਰ ਕਰ ਦਿੱਤੇ ਅਤੇ 50 ਹਜ਼ਾਰ ਰੁਪਏ ਉਸ ਨੇ ਉਸ ਪਾਸੋਂ ਨਕਦ ਲੈ ਲਏ ਸਨ। ਗੋਗੀ ਸਿੰਘ ਨੇ ਪੈਸੇ ਲੈਣ ਉਪਰੰਤ ਨਾ ਤਾਂ ਉਸ ਨੂੰ ਸਿੰਗਾਪੁਰ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਮੋਡ਼ ਰਿਹਾ ਹੈ। ਜਦੋਂ ਕਿ ਉਹ ਕਈ ਵਾਰ ਉਸ ਦੇ ਘਰ ਵਿਚ ਪੈਸੇ ਲੈਣ ਲਈ ਗੇਡ਼ੇ ਕੱਢ ਚੁੱਕਾ ਹੈ। ਡੀ. ਐੱਸ.ਪੀ. ਬੰਗਾ ਵੱਲੋਂ ਕੀਤੀ ਜਾਂਚ ਪਡ਼ਤਾਲ ਵਿਚ ਇਹ ਸਾਬਿਤ ਹੋ ਗਿਆ ਕਿ ਗੋਗੀ ਸਿੰਘ ਨੇ ਜਗਮੋਹਨ ਸਿੰਘ ਵਾਸੀ ਕਲੇਰਾਂ ਪਾਸੋਂ ਪੈਸੇ ਲੈ ਕੇ ਠੱਗੀ ਕੀਤੀ ਹੈ। ਜਿਸ ’ਤੇ ਮੁਖੀ ਸ਼ਹੀਦ ਭਗਤ ਸਿੰਘ ਨਗਰ ਨੇ ਉਕਤ ਮੁਲਜ਼ਮ ਖਿਲਾਫ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ. ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਥਾਣਾ ਸਿਟੀ ਪੁਲਸ ਨੇ ਗੋਗੀ ਸਿੰਘ ਪੱੁਤਰ ਕਰਨੈਲ ਸਿੰਘ ਵਾਸੀ ਮਾਂਗੇਵਾਲ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Bharat Thapa

This news is Content Editor Bharat Thapa