ਵਿਦੇਸ਼ ''ਚ ਵਰਕ ਪਰਮਿਟ ਦਿਵਾਉਣ ਦਾ ਭਰੋਸਾ ਦੇ ਕੇ 16 ਲੱਖ ਦੀ ਠੱਗੀ

01/23/2020 4:23:06 PM

ਕਰਤਾਰਪੁਰ (ਸਾਹਨੀ)— ਥਾਣਾ ਕਰਤਾਰਪੁਰ ਵਲੋਂ ਐੱਸ. ਐੱਸ. ਪੀ. ਦਫਤਰ ਤੋਂ ਆਈ ਇਕ ਦਰਖਾਸਤ 'ਤੇ ਕਾਰਵਾਈ ਕਰਦਿਆਂ ਵਿਦੇਸ਼ ਭੇਜਣ ਅਤੇ ਵਰਕ ਪਰਮਿਟ ਦਿਵਾਉਣ ਦਾ ਭਰੋਸਾ ਦੇਣ ਵਾਲੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਬੀਤੀ 16 ਜਨਵਰੀ ਨੂੰ ਮੰਗਲ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਵਾਸੀ ਜਹਾਂਗੀਰ ਪੱਤੀ ਪਿੰਡ ਖੀਰਾਂਵਾਲੀ (ਕਪੂਰਥਲਾ) ਨੇ ਐੱਸ. ਐੱਸ. ਪੀ. ਦਫਤਰ ਵਿਖੇ ਉਨ੍ਹਾਂ ਨਾਲ ਥਾਣਾ ਆਦਮਪੁਰ ਦੇ ਪਿੰਡ ਤਲਵਾੜਾ ਨਿਵਾਸੀ ਹਰਦੇਵ ਸਿੰਘ ਪੁੱਤਰ ਗੱਜਣ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਜੋ ਕਿ ਕਰੀਬ ਤਿੰਨ ਚਾਰ ਸਾਲ ਤੋਂ ਸਾਈਪ੍ਰਸ 'ਚ ਰਹਿੰਦੇ ਸਨ, ਦੇ ਖਿਲਾਫ ਦਰਖਾਸਤ ਦਿੱਤੀ ਸੀ ਕਿ ਇਨ੍ਹਾਂ ਨੇ ਆਪਣੇ ਲੜਕੇ ਸੁਖਵਿੰਦਰ ਸਿੰਘ ਨਾਲ ਰਲ ਕੇ ਮੰਗਲ ਸਿੰਘ ਅਤੇ ਕਮਲਜੀਤ ਕੌਰ ਪਾਸੋਂ ਧੋਖੇ ਨਾਲ 16 ਲੱਖ ਰੁਪਏ ਲੈ ਕੇ 15 ਮਾਰਚ 2019 ਨੂੰ ਸਾਈਪ੍ਰੈੱਸ ਭੇਜ ਦਿੱਤਾ ਅਤੇ ਉੱਥੇ ਪਹੁੰਚਣ ਤੇ ਕੰਮ ਕਰਨ ਲਈ ਵਰਕ ਪਰਮਿਟ ਨਾ ਦਿਵਾਉਣ ਅਤੇ ਹਫਤੇ ਬਾਅਦ ਹੀ ਵਾਪਸ ਇੰਡੀਆ ਭੇਜ ਦੇਣ ਦਾ ਦੋਸ਼ ਲਗਾਉਦਿਆਂ ਉਨ੍ਹਾਂ ਨਾਲ 16 ਲੱਖ ਦੀ ਠੱਗੀ ਦਾ ਦੋਸ਼ ਲਗਾਇਆ ਸੀ।

ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਉੱਕਤ ਦੋਸ਼ੀਆਂ ਵਿਰੁੱਧ ਧਾਰਾ ਅਧੀਨ ਮਾਮਲਾ ਦਰਜ ਕਰ ਕੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ ਅਤੇ ਹੋਰ ਵੀ ਅਜਿਹੇ ਧੋਖਾਧੜੀ ਦੇ ਮਾਮਲੇ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।

shivani attri

This news is Content Editor shivani attri