ਏ. ਟੀ. ਐੱਮ. ਕਾਰਡ ਬਦਲ ਕੇ ਲਾਇਆ 30 ਹਜ਼ਾਰ ਦਾ ਚੂਨਾ

01/08/2020 5:53:11 PM

ਜਲੰਧਰ (ਕਮਲੇਸ਼)— ਐੱਸ. ਬੀ. ਆਈ. ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਆਏ ਨੌਜਵਾਨ ਦਾ ਕਾਰਡ ਬਦਲ ਕੇ 3 ਨੌਜਵਾਨਾਂ ਨੇ ਉਸ ਨੂੰ 30 ਹਜ਼ਾਰ ਦਾ ਚੂਨਾ ਲਾ ਦਿੱਤਾ। ਕੇਸ਼ਵ ਸ਼ਰਮਾ ਵਾਸੀ ਮਾਡਲ ਹਾਊਸ ਨੇ ਦੱਸਿਆ ਕਿ ਉਹ ਰਾਤ ਨੂੰ ਕੰਮ ਤੋਂ ਪਰਤਦੇ ਸਮੇਂ ਆਪਣੇ ਘਰ ਦੇ ਕੋਲ ਸਥਿਤ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਲਈ ਗਿਆ, ਜਿਸ ਸਮੇਂ ਏ. ਟੀ. ਐੱਮ. 'ਚੋਂ ਪੈਸੇ ਕੱਢੇ ਉਸ ਸਮੇਂ 3 ਹੋਰ ਨੌਜਵਾਨ ਵੀ ਉੱਥੇ ਮੌਜੂਦ ਸਨ। ਜਿਵੇਂ ਹੀ ਉਹ ਪੈਸੇ ਕਢਵਾ ਕੇ ਆਪਣੇ ਘਰ ਜਾਣ ਲੱਗਾ ਤਾਂ ਰਸਤੇ 'ਚ ਉਸ ਨੂੰ ਤਿੰਨ ਮੈਸੇਜ ਆਏ, ਜਿਸ 'ਚ ਉਸਦੇ ਅਕਾਊਂਟ 'ਚੋਂ 30 ਹਜ਼ਾਰ ਰੁਪਏ ਕੱਢ ਲਏ ਗਏ ਸਨ।

ਉਸ ਨੇ ਜਿਵੇਂ ਹੀ ਏ. ਟੀ. ਐੱਮ. ਕਾਰਡ ਨੂੰ ਜੇਬ 'ਚੋਂ ਕੱਢਿਆ ਤਾਂ ਪਤਾ ਲੱਗਾ ਕਿ ਏ. ਟੀ. ਐੱਮ. ਕੈਬਿਨ 'ਚ ਖੜ੍ਹੇ ਨੌਜਵਾਨਾਂ ਨੇ ਬੜੀ ਚਲਾਕੀ ਨਾਲ ਉਸ ਦਾ ਏ. ਟੀ. ਐੱਮ. ਕਾਰਡ ਬਦਲ ਦਿੱਤਾ ਸੀ। ਉਸਨੇ ਮਾਮਲੇ ਸਬੰਧੀ ਸ਼ਿਕਾਇਤ ਥਾਣਾ ਭਾਰਗੋ ਕੈਂਪ 'ਚ ਦਿੱਤੀ ਪਰ ਪੁਲਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਸਵੇਰੇ ਬੈਂਕ ਦੇ ਕਹਿਣ 'ਤੇ ਕਾਰਵਾਈ ਕੀਤੀ ਜਾਵੇਗੀ। ਜਦੋਂਕਿ ਸਵੇਰੇ ਬੈਂਕ ਤੋਂ ਏ. ਟੀ. ਐੱਮ. ਕੈਬਿਨ ਦੀ ਫੁਟੇਜ ਕਢਵਾਉਣ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਪੁਲਸ ਕੋਲੋਂ ਮਨਜ਼ੂਰੀ ਲੈ ਕੇ ਆਓ। ਪੀੜਤ ਨੇ ਇਨਸਾਫ ਦੀ ਮੰਗ ਕੀਤੀ।

shivani attri

This news is Content Editor shivani attri