ਪਲਾਟ ਦੇ ਸੌਦੇ ''ਚ ਹੋਈ ਠੱਗੀ ਦੇ ਮਾਮਲੇ ''ਚ ਕੇਸ ਦਰਜ

12/15/2019 3:28:08 PM

ਜਲੰਧਰ (ਕਮਲੇਸ਼)— ਪਲਾਟ ਦੇ ਸੌਦੇ 'ਚ ਹੋਈ ਠੱਗੀ ਦੇ ਮਾਮਲੇ 'ਚ ਥਾਣਾ ਬਾਰਾਂਦਰੀ ਦੀ ਪੁਲਸ ਨੇ ਆਕਾਸ਼ ਬੱਤਰਾ ਵਾਸੀ ਸ਼ਾਸਤਰੀ ਨਗਰ ਖਿਲਾਫ ਕੇਸ ਦਰਜ ਕੀਤਾ ਹੈ। ਗੌਤਮ ਚੱਢਾ ਵਾਸੀ ਹਦਿਯਾਵਾਦ ਫਗਵਾੜਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਆਕਾਸ਼ ਬੱਤਰਾ ਨੇ ਜ਼ਮੀਨੀ ਸੌਦੇ 'ਚ ਉਸ ਨਾਲ ਸਾਢੇ 10 ਲੱਖ ਦੀ ਠੱਗੀ ਕੀਤੀ ਹੈ। ਸ਼ਿਕਾਇਤ ਨੂੰ ਆਰਥਿਕ ਅਪਰਾਧ ਬ੍ਰਾਂਚ ਨੂੰ ਮਾਰਕ ਕੀਤਾ ਸੀ। ਏ. ਐੱਸ. ਆਈ. ਚਰਨਜੀਤ ਸਿੰਘ ਨੇ ਜਾਂਚ 'ਚ ਪਾਇਆ ਸੀ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਅਤੇ ਉਸ ਦੀ ਭੈਣ ਨਾਲ ਪਲਾਟ ਦਾ ਸੌਦਾ ਅਪ੍ਰੈਲ 2018 'ਚ 12 ਲੱਖ 'ਚ ਤੈਅ ਕੀਤਾ ਸੀ ਅਤੇ ਉਸ ਦੇ ਬਦਲੇ ਉਨ੍ਹਾਂ ਨੇ ਸਾਢੇ 10 ਲੱਖ ਲਈ ਸਨ।

ਸੌਦੇ ਅਨੁਸਾਰ ਮੁਲਜ਼ਮਾਂ ਨੇ 4 ਮਹੀਨੇ ਬਾਅਦ ਸ਼ਿਕਾਇਤਕਰਤਾ ਦੇ ਨਾਂ ਪਲਾਟ ਦੀ ਰਜਿਸਟਰੀ ਕਰਵਾਉਣੀ ਸੀ ਪਰ ਇਸ 'ਚ ਮੁਲਜ਼ਮ ਨੇ ਇਸ ਪਲਾਟ ਦਾ ਸੌਦਾ ਇਕ ਹੋਰ ਵਿਅਕਤੀ ਫਗਵਾੜਾ ਵਾਸੀ ਸੁਖਵਿੰਦਰ ਸਿੰਘ ਨਾਲ ਕਰ ਲਿਆ। ਜਾਂਚ 'ਚ ਪਤਾ ਲੱਗਾ ਕਿ ਮੁਲਜ਼ਮ ਨੇ ਦੋਵਾਂ ਵਿਅਕਤੀਆਂ ਕੋਲੋਂ ਪਲਾਟ ਦੇ ਨਾਂ 'ਤੇ ਸਾਢੇ 10 ਲੱਖ ਰੁਪਏ ਲਈ ਸਨ। ਆਰਥਿਕ ਅਪਰਾਧ ਬ੍ਰਾਂਚ ਨੇ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਕੇਸ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਮੁਲਜ਼ਮ ਆਕਾਸ਼ ਬੱਤਰਾ ਖਿਲਾਫ ਥਾਣਾ ਬਾਰਾਂਦਰੀ 'ਚ ਮਾਮਲਾ ਦਰਜ ਕੀਤਾ ਗਿਆ ਹੈ।

shivani attri

This news is Content Editor shivani attri