ਸਟੱਡੀ ਐਕਸਪ੍ਰੈੱਸ ਦੇ ਕਪਿਲ ਸ਼ਰਮਾ ਦੇ ਟਿਕਾਣਿਆਂ ''ਤੇ ਪੁਲਸ ਨੇ ਕੀਤੀ ਛਾਪੇਮਾਰੀ

05/16/2019 12:02:03 PM

ਜਲੰਧਰ (ਕਮਲੇਸ਼)— ਧੋਖਾਦੇਹੀ ਦੇ ਮੁਲਜ਼ਮ ਸਟੱਡੀ ਐਕਸਪ੍ਰੈੱਸ ਦੇ ਕਪਿਲ ਸ਼ਰਮਾ ਅਤੇ ਉਸ ਦੀ ਪਤਨੀ ਅਨੀਤਾ ਸ਼ਰਮਾ ਦੀ ਭਾਲ 'ਚ ਬਾਰਾਂਦਰੀ ਪੁਲਸ ਨੇ ਬੀਤੇ ਦਿਨ ਉਸ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਐੱਸ .ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਪਿਲ ਸ਼ਰਮਾ ਜਲੰਧਰ 'ਚ ਹੈ। ਜਿਸ ਕਾਰਨ ਉਸ ਦੇ ਫਲੈਟ ਤੇ ਘਰ 'ਚ ਛਾਪੇਮਾਰੀ ਕੀਤੀ ਗਈ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗਾ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

shivani attri

This news is Content Editor shivani attri