ਸਾਬਕਾ ਜ਼ਿਲਾ ਭਾਜਪਾ ਪ੍ਰਧਾਨ ਨੇ ਫੇਸਬੁੱਕ ’ਤੇ ਪੋਸਟ ਪਾ ਪਾਰਟੀ ਨੇਤਾਵਾਂ ਨੂੰ ਕੀਤਾ ਕਟਹਿਰੇ ’ਚ ਖੜ੍ਹਾ

06/19/2020 4:39:08 PM

ਜਲੰਧਰ (ਗੁਲਸ਼ਨ)–ਧਰਨੇ ਵਿਚ ਵਿਧਾਇਕ, ਸਾਬਕਾ ਵਿਧਾਇਕ, ਸੂਬਾ ਪੱਧਰੀ ਨੇਤਾਵਾਂ ਤੋਂ ਇਲਾਵਾ ਜ਼ਿਲਾ ਅਤੇ ਮੰਡਲ ਪੱਧਰ ਦੇ ਨੇਤਾ ਵੀ ਮੌਜੂਦ ਸਨ ਪਰ ਕਿਸੇ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪੀਲ ਨੂੰ ਨਹੀਂ ਮੰਨਿਆ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਰੱਜ ਕੇ ਧਜੀਆਂ ਉਡਾਈਆਂ। ਕੁਝ ਭਾਜਪਾ ਨੇਤਾ ਤਾਂ ਮੌਕਾ ਦੇਖ ਕੇ ਉਥੋਂ ਨਿਕਲ ਗਏ। ਡੀ. ਸੀ. ਨਾਲ ਮੁਲਾਕਾਤ ਦੌਰਾਨ ਵੀ ਉਨ੍ਹਾਂ ਦੇ ਦਫਤਰ ਵਿਚ ਭਾਰੀ ਗਿਣਤੀ ਵਿਚ ਲੋਕ ਸ਼ਾਮਲ ਹੋਏ, ਜਿਨ੍ਹਾਂ ਵਿਚੋਂ ਕਈਆਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ। ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੇ ਵੀ ਆਪਣੇ ਫੇਸਬੁੱਕ ਬਾਲ ’ਤੇ ਪੋਸਟ ਪਾ ਕੇ ਆਪਣੀ ਪਾਰਟੀ ਨੇਤਾਵਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। 

ਸ਼ਰਮਾ ਨੇ ਫੇਸਬੁੱਕ ’ਤੇ ਅਪ੍ਰਤੱਖ ਤੌਰ ’ਤੇ ਲਿਖਿਆ ਕਿ ਕਿੰਨਾ ਚੰਗਾ ਹੁੰਦਾ ਕਿ ਸ਼ਹੀਦਾਂ ਲਈ 2 ਮਿੰਟ ਦਾ ਮੌਨ ਰੱਖਿਆ ਜਾਂਦਾ। ਦੂਜੀ ਪੋਸਟ ਵਿਚ ਲਿਖਿਆ ਕਿ ਕੋਰੋਨਾ ਕਾਲ ਤੱਕ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਮੂਹ ਬਣਾਉਣ ’ਤੇ ਰੋਕ ਲੱਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਕਿ ਨਵ-ਨਿਯੁਕਤ ਡਿਪਟੀ ਕਮਿਸ਼ਨਰ ਦਾ ਮਿਲਣ ਦਾ ਬਹੁਤ ਵਧੀਆ ਤਰੀਕਾ ਲੱਭਿਆ ਗਿਆ। ਉਥੇ ਹੀ ਮੋਦੀ ਨਾਂ ਦਾ ਜਾਪ ਕਰਨ ਵਾਲੇ ਭਾਜਪਾਈਆਂ ਦੀ ਇਸ ਕਾਰਗੁਜ਼ਾਰੀ ਦੀ ਸ਼ਹਿਰ ਵਿਚ ਖੂਬ ਚਰਚਾ ਰਹੀ ਹੈ।

ਅਕਾਲੀ-ਭਾਜਪਾ ਨੇਤਾ ਧਰਨਾ ਲਾਉਣ ਦੀ ਥਾਂ ਪੈਟਰੋਲ-ਡੀਜ਼ਲ ਦੇ ਰੇਟਾਂ ਸਬੰਧੀ ਜਨਤਾ ’ਚ ਆਪਣੀ ਸਥਿਤੀ ਸਪੱਸ਼ਟ ਕਰਨ : ਸਤਨਾਮ ਬਿੱਟਾ 
ਜਲੰਧਰ (ਚੋਪੜਾ)–ਅਕਾਲੀ-ਭਾਜਪਾ ਗਠਜੋੜ ਦੇ ਨੇਤਾ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਧਰਨਾ ਲਗਾਉਣ ਦੀ ਬਜਾਏ ਪੈਟਰੋਲ-ਡੀਜ਼ਲ ਦੇ ਲਗਾਤਾਰ ਵਧਦੇ ਰੇਟਾਂ ਸਬੰਧੀ ਜਨਤਾ ਵਿਚ ਆਪਣੀ ਸਥਿਤੀ ਸਪੱਸ਼ਟ ਕਰਨ। ਉਕਤ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸਤਨਾਮ ਸਿੰਘ ਬਿੱਟਾ ਨੇ ਕਹੇ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਜਨਤਾ ਪਹਿਲਾਂ ਹੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲਿਆਂ ਤੋਂ ਦੁਖੀ ਹੈ। ਦੇਸ਼ ਦਾ ਵਪਾਰੀ, ਕਾਰੋਬਾਰੀ, ਉਦਯੋਗਪਤੀ, ਮਜ਼ਦੂਰ, ਕਿਸਾਨ ਸਮੇਤ ਹਰੇਕ ਵਰਗ ਨੋਟਬੰਦੀ,ਜੀ.ਐੱਸ.ਟੀ. ਅਤੇ ਹੁਣ ਕੋਵਿਡ-19 ਕਾਰਣ ਆਰਥਿਕ ਬਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਬੇਹੱਦ ਘੱਟ ਹੋਣ ਦੇ ਕਾਰਣ ਇਸ ਵਿਚ ਲਗਾਤਾਰ ਵਾਧਾ ਕਰ ਕੇ ਜਨਤਾ ਦੀ ਜੇਬ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਨ ਹਿੱਤ ਨੂੰ ਦੇਖਦੇ ਹੋਏ ਵਧਾਈਆਂ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਵਾਪਸ ਲੈਣਾ ਚਾਹੀਦਾ ਹੈ।

rajwinder kaur

This news is Content Editor rajwinder kaur