ਹਾਈਵੇ ਬਣਾਉਣ ਵਾਲੀ ਕੰਪਨੀ ਦੀ ਲਾਪ੍ਰਵਾਹੀ ਕਾਰਨ ਦੁਰਘਟਨਾਵਾਂ ਹੋਣ ਦਾ ਡਰ

12/09/2018 12:17:26 AM

ਕਾਠਗਡ਼੍ਹ,(ਰਾਜੇਸ਼)- ਬੀਤੀ ਰਾਤ ਰੋਪਡ਼-ਬਲਾਚੌਰ ਹਾਈਵੇ ’ਤੇ ਬਣਾਏ ਜਾ ਰਹੇ ਰੋਡ ਦੀ ਡਿਵਾਈਡਰ ਦੀ ਟੁੱਟੀ ਹੋਈ ਸਲੈਬ ’ਚ ਕਾਰ ਦੇ ਵੱਜਣ ਕਾਰਨ ਉਸ ਦਾ ਅਗਲਾ ਤੇ ਪਿਛਲਾ ਟਾਇਰ ਫਟ ਗਏ ਪਰ ਕਾਰ ਸਵਾਰ ਹਾਦਸੇ ਤੋਂ ਬਚ ਗਏ।
 ਪਿੰਡ ਬੂਥਗਡ਼੍ਹ ਵਾਸੀ ਵਿਨੋਦ ਕੁਮਾਰ ਬੌਬੀ ਪੁੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਕਾਰ ’ਚ ਮਾਤਾ ਨੈਣਾ ਦੇਵੀ ਤੋਂ ਪਿੰਡ ਵਾਪਿਸ ਆ ਰਹੇ ਸਨ ਅਤੇ ਜਦੋਂ ਉਹ ਪਿੰਡ ਸੁੱਧਾ ਮਾਜਰਾ ਤੋਂ ਪਿੱਛੇ ਸਾਹਿਬ ਢਾਬੇ ਕੋਲ ਪਹੁੰਚੇ ਤਾਂ ਸਡ਼ਕ ਦੀ ਡਿਵਾਈਡਰ ਦੀ ਟੁੱਟੀ ਸਲੈਬ ਦੇ ਟੁਕਡ਼ੇ ਸਡ਼ਕ ’ਚ ਪਏ ਹੋਣ ਕਾਰਨ ਕਾਰ ਦੇ ਟਾਇਰਾਂ ’ਚ ਵੱਜੇ ਜਿਸ ਕਾਰਨ ਕਾਰ ਦੇ ਦੋਵੇਂ ਅਗਲਾ ਤੇ ਪਿਛਲਾ ਟਾਇਰ ਫਟ ਗਏ ਜਦਕਿ ਉਹ ਤੇ ਉਨ੍ਹਾਂ ਦੇ ਪਰਿਵਾਰ ਦਾ ਹਾਦਸੇ ਤੋਂ ਬਚਾਅ ਹੋ ਗਿਆ ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਵਿਨੋਦ ਕੁਮਾਰ ਨੇ ਦੱਸਿਆ ਕਿ ਸਡ਼ਕ ਦੇ ਨਿਰਮਾਣ ਕਰਨ ਵਾਲੀ ਕੰਪਨੀ ਨੇ ਨਾ ਤਾਂ ਕੋਈ ਬੋਰਡ ਲਵਾ ਰੱਖਿਆ ਹੈ ਤੇ ਨਾ ਹੀ ਅਜਿਹੇ ਟੁੱਟੇ ਮਟੀਰੀਅਲ ਨੂੰ ਪਾਸੇ ਕੀਤਾ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਘਟਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਸਬੰਧੀ ਉਨ੍ਹਾਂ ਐੱਸ.ਡੀ.ਐੱਮ. ਨੂੰ ਸ਼ਿਕਾਇਤ ਵੀ ਕੀਤੀ। ਹਾਈਵੇ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੀ ਲਾਪ੍ਰਵਾਹੀ ਕਾਰਨ ਹਰ ਵਾਹਨ ਚਾਲਕ ਨੂੰ ਦੁਰਘਟਨਾ ਦਾ ਡਰ ਰਹਿੰਦਾ ਹੈ ਕਿਉਂਕਿ ਕੰਪਨੀ ਵਲੋਂ ਜ਼ਿਆਦਾਤਰ ਡਾਇਵਰਸ਼ਨ ਦਿੱਤੇ ਗਏ ਹਨ ਜਿਸ ਨਾਲ ਵਾਹਨ ਤੇਜ਼ ਰਫਤਾਰ ਮੁਡ਼ਦੇ ਹਨ ਜੋ ਕਈ ਵਾਰ ਹਾਦਸਿਅਾਂ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਸੜਕ ਨਿਰਮਾਣ ਕੰਪਨੀ ਵਲੋਂ ਡਿਵਾਈਡਰਾਂ ਦਾ ਸੁਧਾਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆ ਸਕੇ।