ਕਿਸਾਨ ਮਜ਼ਦੂਰ ਯੂਨੀਅਨ 21 ਫਰਵਰੀ ਨੂੰ ਕੱਢੇਗੀ ਟਰੈਕਟਰ ਰੈਲੀ

02/18/2021 5:28:15 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਵੱਲੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 21 ਫਰਵਰੀ ਨੂੰ ਗੁਰਦੁਆਰਾ ਖੇੜਾ ਸਾਹਿਬ ਤੋਂ ਟਰੈਕਟਰ ਰੋਸ ਰੈਲੀ ਕੱਢੀ ਜਾਵੇਗੀ।

ਇਹ ਵੀ ਪੜ੍ਹੋ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਰੋਕਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਇਸ ਰੋਸ ਵਿਖਾਵੇ ਦੀਆਂ ਤਿਆਰੀਆਂ ਬਾਰੇ ਜਥੇਬੰਦੀ ਦੀ ਮੀਟਿੰਗ ਟਾਂਡਾ ਦੇ ਪਿੰਡ ਕੁਰਾਲਾ ਵਿਖੇ ਹੋਈ। ਯੂਨੀਅਨ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ, ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪ ਅਤੇ ਚੇਅਰਮੈਨ ਪ੍ਰੀਤ ਮੋਹਨ ਸਿੰਘ ਝੱਜੀਪਿੰਡ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਮੋਦੀ ਸਰਕਾਰ ਦੇ ਕਿਸਾਨ ਮਾਰੂ ਫਰਮਾਨਾ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਆਗੂਆਂ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋ ਲਿਆਂਦੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਤਹਿਤ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਜਲੰਧਰ ’ਚ ਕਿਸਾਨਾਂ ਨੇ ਰੋਕੀ ਰੇਲ, ਚੱਕਾ ਜਾਮ ਕਰ ਮੋਦੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਇਸ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਬੇਕਸੂਰ ਕਿਸਾਨਾਂ ਦੀ ਰਿਹਾਈ ਲਈ ਅਵਾਜ ਵੀ ਬੁਲੰਦ ਕੀਤੀ ਜਾਵੇਗੀ |ਇਸ ਮੌਕੇ ਅਮਰਜੀਤ ਸਿੰਘ ਧੁੱਗਾ, ਮੰਟੂ ਗੜ੍ਹਦੀਵਾਲਾ, ਅਮਰਜੀਤ ਸਿੰਘ ਮੂਨਕ,ਲਖਵਿੰਦਰ ਸਿੰਘ ਚੱਕ ਬਾਮੁ, ਨੀਲਾ ਕੁਰਾਲਾ, ਮਨਦੀਪ ਕੁਰਾਲਾ, ਦੀਦਾਰ ਸਿੰਘ ਕੁਰਾਲਾ, ਸੁਖਦੀਪ ਸਿੰਘ, ਸਾਬੀ ਸੋਹਿਆ, ਟੋਨਾ ਚਨੌਤਾ,ਗੁਰਪਾਲ ਸਿੰਘ, ਅਜਮੇਰ ਸਿੰਘ, ਗੱਗ ਦਰਗਾਹੇੜੀ, ਸੈਂਡੀ, ਮਨਦੀਪ ਸ਼ਾਹਪੁਰ, ਜਿੰਦਾ ਮੂਨਕ, ਹਰਭਜਨ ਸਿੰਘ, ਗੁਰਮੀਤ ਸਿੰਘ, ਸੁਰਿੰਦਰ, ਹਰਭਜਨ ਸਿੰਘ, ਅਵਤਾਰ ਸਿੰਘ, ਵਿਕਰਮ, ਕਾਰੀ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

 

shivani attri

This news is Content Editor shivani attri