ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਕਾਲੀ ਦੀਵਾਲੀ ਮਨਾਉਂਦੇ ਹੋਏ ਮੋਦੀ ਦਾ ਪੁਤਲਾ ਫੂਕਿਆ

11/15/2020 6:54:17 PM

ਸੁਲਤਾਨਪੁਰ ਲੋਧੀ (ਧੰਜੂ)— ਕਿਸਾਨ ਮਜ਼ਦੂਰ ਸ਼ੰਘਰਸ ਕਮੇਟੀ ਪੰਜਾਬ ਵੱਲੋਂ ਤਲਵੰਡੀ ਚੌਧਰੀਆਂ ਵਿਖੇ ਨੇੜੇ ਬੱਸ ਅੱਡੇ ਦੇ ਨੇੜੇ ਨਿੰਰੰਦਰ ਮੋਦੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਈ ਗਈ।ਕਿਸਾਨ,ਮਜ਼ਦੂਰ,ਮੁਲਾਜ਼ਮ ਅਤੇ ਦੁਕਾਨਦਾਰ ਅਤੇ ਹੋਰ ਲੋਕਾਂ ਨੇ ਹਿੱਸਾ ਲਿਆ। ਜਿਨ੍ਹਾਂ ਕੋਲ ਕਾਲੇ ਝੰਡੇ ਫੜੇ ਹੋਏ ਸਨ ਅਤੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਨਾਅਰੇ ਬਾਜ਼ੀ ਕਰ ਰਹੇ ਸਨ।

ਦਿਹਾਤੀ ਪ੍ਰਧਾਨ ਧਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨਾਂ ਉੱਪਰ ਤਿੰਨ ਕਾਲੇ ਕਨੂੰਨ ਲਾਗੂ ਕੀਤੇ ਹਨ ਅਤੇ 2020 ਬਿਜਲੀ ਬਿੱਲ ਲਾਗੂ ਕਰਨ ਜਾ ਰਿਹਾ ਹੈ, ਜਿਸ ਕਾਰਨ ਦੇਸ ਦੇ ਲੋਕਾਂ ਨੂੰ ਬਹੁਤ ਹੀ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।ਉਹਨਾਂ ਅੱਗੇ ਕਿਹਾ ਕਿ ਦੇਸ਼ 80 ਪ੍ਰਤੀਸ਼ਤ ਕਿਸਾਨਾਂ ਤੇ ਨਿਰਭਰ ਹੈ।ਇਹਨਾਂ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰ ਜਥੇਬੰਦੀਆਂ ਵਲੋਂ ਸੰਘਰਸ਼ ਤਿੱਖਾ ਕਰ ਰਹੀਆਂ ਹਨ ਅਤੇ ਮੋਦੀ ਨੂੰ ਕਾਲੇ ਕਨੂੰਨ ਮੋਦੀ ਨੂੰ ਵਾਪਸ ਕਰਨੇ ਹੀ ਪੇਣਗੇ।

ਬਾਬਾ ਜੋਗੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਕਾਲੇ ਕਨੂੰਨਾਂ ਖਿਲਾਫ ਕੀਤੇ ਜਾ ਰਹੇ ਸੰਘਰਸ਼ ਵਿਚ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ। ਸਰਪੰਚ ਬਖਸ਼ੀਸ ਸਿੰਘ, ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਪ੍ਰਦੀਪਾਲ ਥਿੰਦ,ਡਾ.ਕੁਲਜੀਤ ਸਿੰਘ ਨੇ ਵੀ ਕਾਲੇ ਕਨੂੰਨ ਰੱਦ ਕਰਨ ਲਈ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਉੱਘੇ ਸਮਾਜ ਸੇਵਕ ਬਾਬਾ ਸੁਖਜੀਤ ਸਿੰਘ ਜੋਗੀ,ਕਿਸਾਨ ਮਜ਼ਦੂਰ ਸੰਘਰਸ਼ ਮਜਦੂਰ ਕਮੇਟੀ ਦੇ ਸਰਗਰਮ ਆਗੂ ਬਲਜਿੰਦਰ ਸਿੰਘ,ਧਰਮਿੰਦਰ ਸਿੰਘ ਦਿਹਾਤੀ,ਕੁਲਜੀਤ ਸਿੰਘ ਚੰਦੀ,ਸਰਪੰਚ ਬਖਸੀਸ ਸਿੰਘ,ਸਰਪੰਚ ਗੁਰਮੇਜ ਸਿੰਘ ਭੈਣੀ ਹੁਸੇ ਖਾਂ, ਰਾਜੂ ਦਿੱਲੀ ਵਾਲਾ ਅਤੇ ਵੱਡੀ ਗਿਣਤੀ 'ਚ ਸ਼ੰਘਰਸ਼ ਕਰ ਰਹੇ ਲੋਕ ਹਾਜ਼ਰ ਸਨ।

shivani attri

This news is Content Editor shivani attri