ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ

03/25/2021 4:02:13 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਜਸਵਿੰਦਰ, ਵਰਿੰਦਰ ਪੰਡਿਤ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ 26 ਮਾਰਚ ਬੰਦ ਦੇ ਮੱਦੇਨਜ਼ਰ ਫੌਜੀ ਕਾਲੋਨੀ ਮਾਡਲ ਟਾਊਨ ਟਾਂਡਾ ਵਿਖੇ ਜਥੇਬੰਦੀ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ।

ਇਹ ਵੀ ਪੜ੍ਹੋ :  ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਜਲੰਧਰ ਡੀ. ਸੀ. ਵੱਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨਜ਼ ਦੀ ਨਵੀਂ ਸੂਚੀ ਜਾਰੀ

ਜ਼ੋਨ ਪ੍ਰਧਾਨ ਟਾਂਡਾ ਪਰਮਜੀਤ ਸਿੰਘ ਭੁੱਲਾਂ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਅਤੇ ਜਥੇਬੰਦੀ ਦੇ ਮੈਂਬਰਾਂ ਅਤੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਕਰਦੇ ਹੋਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਰਾਤ ਦੇ ਕਰਫ਼ਿਊ ਦੌਰਾਨ ਜਲੰਧਰ ’ਚ ਵੱਡੀ ਵਾਰਦਾਤ, ਜਸ਼ਨ ਮਨਾਉਂਦਿਆਂ ਨੌਜਵਾਨਾਂ ਨੇ ਦਾਗੇ ਫਾਇਰ

ਇਸ ਮੌਕੇ ਪ੍ਰਧਾਨ ਭੁੱਲਾ ਬਾਠ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਸੰਘਰਸ਼ ਕਮੇਟੀ ਵੱਲੋਂ ਰੇਲਵੇ  ਫਾਟਕ ਦਾਰਾਪੁਰ ਤੇ ਰੋਸ ਧਰਨਾ ਦਿੰਦੇ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਨਿਸ਼ਾਨ ਸਿੰਘ ,ਮੁਨਸ਼ਾ ਸਿੰਘ  ,ਮਨਜੀਤ ਸਿੰਘ ,ਲਵਪ੍ਰੀਤ ਸਿੰਘ  ,ਆਕਾਸ਼ਦੀਪ ਸਿੰਘ, ਬਲਵੀਰ ਸਿੰਘ , ਗੁਰਦੀਪ ਸਿੰਘ ,ਮਨਿੰਦਰ ਕੌਰ , ਬਲਵਿੰਦਰ ਕੌਰ  ,ਸ਼ਫੀ ਮੁਹੰਮਦ ,ਰੁਪਿੰਦਰ ਕੌਰ ਖੱਖ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਤੋਂ ਵੱਡੀ ਖ਼ਬਰ: ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਬੀਬੀ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ

shivani attri

This news is Content Editor shivani attri