ਕਿਸਾਨਾਂ ਵੱਲੋਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ''ਤੇ ਟਰੇਨਾਂ ਨੂੰ ਰੋਕਿਆ ਗਿਆ, ਯਾਤਰੀ ਹੁੰਦੇ ਰਹੇ ਪਰੇਸ਼ਾਨ

07/31/2022 5:56:35 PM

ਹੁਸ਼ਿਆਰਪੁਰ (ਘੁੰਮਣ)- ਅੱਜ ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਵੱਲੋਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਰੇਲ ਗੱਡੀਆਂ ਨੂੰ ਰੋਕਿਆ ਗਿਆ। ਸਟੇਸ਼ਨ 'ਤੇ ਧਰਨਾ ਦਿੱਤਾ ਗਿਆ ਅਤੇ ਰੈਲੀ ਨੂੰ ਹਰਬੰਸ ਸਿੰਘ ਸੰਘਾ ਜ਼ਿਲ੍ਹਾ ਪ੍ਰਧਾਨ ਅਜ਼ਾਦ ਕਿਸਾਨ ਕਮੇਟੀ ਦੋਆਬਾ, ਹਸ਼ਿਆਰਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਕੁਲਦੀਪ ਕੁਮਾਰ ਲਵਲੀ ਬਡਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸੰਯੁਕਤ ਕਿਸਾਨ ਮੋਰਚੇ ਨੇ ਅੱਜ ਪੂਰੇ ਭਾਰਤ ਵਿੱਚ ਰੇਲ ਅਤੇ ਸੜਕ ਜਾਮ ਦਾ ਸੱਦਾ ਦਿੱਤਾ ਸੀ। ਕੇਂਦਰ ਸਰਕਾਰ ਵੱਲੋਂ ਐੱਮ. ਐੱਸ. ਪੀ. ਦੀ ਕਮੇਟੀ ਸਾਨੂੰ ਮਨਜ਼ੂਰ ਨਹੀਂ ਹੈ, ਅੰਦੋਲਨ ਦੌਰਾਨ ਕਿਸਾਨਾਂ `ਤੇ ਬਣਾਏ ਕੇਸ ਵਾਪਸ ਕੀਤੇ ਜਾਣ, ਅਗਨੀਪਥ ਯੋਜਨਾ ਬੰਦ ਕੀਤੀ ਜਾਵੇ।  

ਇਹ ਵੀ ਪੜ੍ਹੋ: ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਗੈਂਗਸਟਰਾਂ ਦਾ ਛੇਤੀ ਹੀ ਪੰਜਾਬ 'ਚੋਂ ਹੋਵੇਗਾ ਸਫ਼ਾਇਆ
ਧਰਨੇ ਵਿੱਚ ਹਰਪਾਲ ਸਿੰਘ ਸੰਘਾ, ਕੁਲਦੀਪ ਕੁਮਾਰ ਲਵਲੀ, ਹਰਦਿਆਲ ਸਿੰਘ ਕੈਸ਼ੀਅਰ, ਗਿਆਨ ਸਿੰਘ ਭਲੇਠੂ ਸਕੱਤਰ, ਦੁਖਭੰਜਨ ਸਿੰਘ ਹਾਰਟਾ, ਸੁਖਦੇਵ ਸਿੰਘ ਕਾਹਰੀ, ਅਮਨਦੀਪ ਸਿੰਘ ਮੋਨਾ, ਯੋਗਾ ਸਿੰਘ ਸਾਹਰੀ, ਅਸ਼ੋਕ ਕੁਮਾਰ ਸ਼ਰਮਾ, ਮੰਗਤ ਸਿੰਘ, ਸ਼ਾਮ ਸਿੰਘ ਮੋਨਾ, ਸੁਖਪਾਲ ਸਿੰਘ ਕਾਹਰੀ, ਅਮਰਜੀਤ ਸਿੰਘ ਕਾਹਰੀ , ਸੁਖਦੇਵ ਸਿੰਘ ਬੈਂਸ, ਦਿਲਬਾਗ ਸਿੰਘ ਕਾਹਰੀ, ਕਿਸ਼ਨ ਸਿੰਘ, ਮੋਹਨ ਸਿੰਘ ਸਰਪੰਚ ਹੁੱਕੜਾਂ, ਹਰਪ੍ਰੀਤ ਸਿੰਘ ਬੱਡੋਂ, ਮਲਕੀਤ ਸਿੰਘ ਹੁੱਕੜਾਂ, ਬਲਜੀਤ ਸਿੰਘ, ਹਰਪ੍ਰੀਤ ਸਿੰਘ ਬੱਡੋਂ, ਬਾਲ ਕ੍ਰਿਸ਼ਨ, ਜਸਵੀਰ ਸਿੰਘ, ਹਰਪਾਲ ਸਿੰਘ ਲੰਬੜਦਾਰ, ਪ੍ਰਦੀਪ,  ਅਮਰਜੀਤ ਸਿੰਘ ਆਦਿ ਹਾਜ਼ਰ ਸਨ । 

ਇਹ ਵੀ ਪੜ੍ਹੋ: ਕਿਸਾਨਾਂ ਦਾ ਪੰਜਾਬ ’ਚ ‘ਰੇਲ ਰੋਕੋ ਅੰਦੋਲਨ’, ਰੇਲਵੇ ਟਰੈਕ ਜਾਮ ਕਰਕੇ ਕੱਢੀ ਕੇਂਦਰ ਸਰਕਾਰ ਖ਼ਿਲਾਫ਼ ਭੜਾਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri