ਸਾਬਕਾ ਫੌਜੀਆਂ ਨੇ ਫੂਕੇ ਸੁਖਪਾਲ ਖਹਿਰਾ ਅਤੇ ਨਵਜੋਤ ਸਿੱਧੂ ਦੇ ਪੁਤਲੇ

02/21/2019 12:25:33 PM

ਬੇਗੋਵਾਲ (ਰਜਿੰਦਰ ਕੁਮਾਰ) - ਫੌਜੀਆਂ ਖਿਲਾਫ ਬੋਲਣ ਵਾਲੇ ਸੁਖਪਾਲ ਖਹਿਰਾ ਤੇ ਪਾਕਿਸਤਾਨ ਪ੍ਰਤੀ ਨਰਮ ਸੁਰ ਰੱਖਣ ਵਾਲੇ ਨਵਜੋਤ ਸਿੱਧੂ ਦੇ ਖਿਲਾਫ ਭੁਲੱਥ ਦੇ ਕਸਬਾ ਬੇਗੋਵਾਲ 'ਚ ਸਾਬਕਾ ਫੌਜੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸਾਬਕਾ ਫੌਜੀਆਂ ਨੇ ਸੁਖਪਾਲ ਖਹਿਰਾ ਤੇ ਨਵਜੋਤ ਸਿੱਧੂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਕਤ ਦੋਵਾਂ ਆਗੂਆਂ ਨੇ ਗਲਤ ਬਿਆਨਬਾਜ਼ੀ ਕੀਤੀ ਹੈ, ਜਿਸ ਦੀ ਉਨ੍ਹਾਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ। 

ਦੱਸ ਦੇਈਏ ਕਿ ਪ੍ਰਦਸ਼ਨਕਾਰੀਆਂ ਨੇ ਇਸ ਮੌਕੇ ਜਿਥੇ ਖਹਿਰਾ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ, ਉਥੇ ਹੀ ਪਾਕਿਸਤਾਨ ਤੋਂ ਇਸ ਹਮਲੇ ਦਾ ਬਦਲਾ ਲੈਣ ਦੀ ਵੀ ਸਰਕਾਰ ਤੋਂ ਅਪੀਲ ਕੀਤੀ ਹੈ। ਪੁਲਵਾਮਾ ਹਮਲੇ ਤੋਂ ਬਾਅਦ ਖਹਿਰਾ ਨੇ ਫੌਜ 'ਤੇ ਕਸ਼ਮੀਰ 'ਚ ਜਿਆਦਤੀਆਂ ਕਰਨ ਦੀ ਗੱਲ ਕਹੀ ਸੀ ਜਦਕਿ ਨਵਜੋਤ ਸਿੱਧੂ ਨੇ ਪਾਕਿਸਤਾਨ ਦਾ ਪੱਖ ਪੂਰਦਾ ਬਿਆਨ ਦਿੱਤਾ ਸੀ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਰੋਧ ਕੀਤੇ ਜਾ ਰਹੇ ਹਨ। ਇਸ ਮੌਕੇ ਕੈਪਟਨ ਬਲਕਾਰ ਸਿੰਘ, ਕੈਪਟਨ ਜਗਤਾਰ ਸਿੰਘ, ਬਲਵੀਰ ਸਿੰਘ ਬਾਲਾਪੀਰ, ਜਗਜੀਤ ਸਿੰਘ ਖਾਸਰੀਆਂ ਆਦਿ ਸ਼ਾਮਲ ਸਨ।

rajwinder kaur

This news is Content Editor rajwinder kaur